ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਦੇ ਸਹੁੰ-ਚੁਕਾਈ ਸਮਾਰੋਹ `ਚ ਸਿੱਧੂ, ਕਪਿਲ, ਗਾਵਸਕਰ ਤੇ ਆਮਿਰ ਪੁੱਜਣਗੇ

ਇਮਰਾਨ ਖ਼ਾਨ ਦੇ ਸਹੁੰ-ਚੁਕਾਈ ਸਮਾਰੋਹ `ਚ ਸਿੱਧੂ, ਕਪਿਲ, ਗਾਵਸਕਰ ਤੇ ਆਮਿਰ ਪੁੱਜਣਗੇ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਆਉਂਦੀ 11 ਅਗਸਤ ਨੂੰ ਹਲਫ਼ ਲੈਣ ਵਾਲੇ ਇਮਰਾਨ ਖ਼ਾਨ ਨੇ ਆਪਣੇ ਭਾਰਤੀ ਦੋਸਤਾਂ ਨਵਜੋਤ ਸਿੰਘ ਸਿੱਧੂ, ਕਪਿਲ ਦੇਵ, ਸੁਨੀਲ ਗਾਵਸਕਰ (ਤਿੰਨੇ ਸਾਬਕਾ ਕ੍ਰਿਕਟ ਖਿਡਾਰੀ) ਤੇ ਆਮਿਰ ਖ਼ਾਨ (ਬਾਲੀਵੁੱਡ ਅਦਾਕਾਰ) ਨੂੰ ਖ਼ਾਸ ਤੌਰ `ਤੇ ਸੱਦਾ ਭੇਜਿਆ ਹੈ। ਇਹ ਸਾਰੇ ਇਮਰਾਨ ਖ਼ਾਨ ਦੇ ਸਹੁੰ-ਚੁਕਾਈ ਸਮਾਰੋਹ `ਚ ਸਿ਼ਰਕਤ ਕਰਨਗੇ।


ਬੀਤੀ 25 ਜੁਲਾਈ ਨੂੰ ਆਮ ਚੋਣਾਂ ਤੋਂ ਬਾਅਦ ਇਮਰਾਨ ਖ਼ਾਨ ਦੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼` ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਪਰ ਹਾਲੇ ਉਸ ਕੋਲ ਆਪਣੇ ਖ਼ੁਦ ਦੇ ਐੱਮਪੀਜ਼ ਜਾਂ ਹਮਾਇਤ ਦੇਣ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ ਇੰਨੀ ਨਹੀਂ ਹੈ ਕਿ ਉਹ ਆਪਣੀ ਸਰਕਾਰ ਬਣਾ ਸਕਣ ਪਰ ਫਿਰ ਵੀ ਸਭ ਨੂੰ ਲੱਗਦਾ ਹੈ ਕਿ ਉਹ ਸਰਕਾਰ ਬਣਾਉਣ `ਚ ਜ਼ਰੂਰ ਕਾਮਯਾਬ ਹੋਣਗੇ।


ਇਮਰਾਨ ਖ਼ਾਨ ਖ਼ੁਦ ਤੇ ਉਨ੍ਹਾਂ ਦੀ ਪਾਰਟੀ ਦੇ ਸਾਰੇ ਸੀਨੀਅਰ ਆਗੂ ਇਸ ਵੇਲੇ ਹੋਰਨਾਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰ ਰਹੇ ਹਨ। ਆਜ਼ਾਦ ਉਮੀਦਵਾਰਾਂ ਨੂੰ ਖ਼ਾਸ ਤੌਰ `ਤੇ ਖ਼ੁਸ਼ ਕੀਤਾ ਜਾ ਰਿਹਾ ਹੈ। ਫਿਰ ਉਨ੍ਹਾਂ ਨਾਲ ਮਿਲ ਕੇ ਇੱਕ ਗੱਠਜੋੜ ਸਰਕਾਰ ਕਾਇਮ ਕੀਤੀ ਜਾਵੇਗੀ।


ਪਹਿਲਾਂ ਅਜਿਹੀਆਂ ਰਿਪੋਰਟਾਂ ਵੀ ਆਈਆਂ ਸਨ ਕਿ ਇਮਰਾਨ ਖ਼ਾਨ ਇਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰਕ ਦੇਸ਼ਾਂ ਦੇ ਸਾਰੇ ਆਗੂਆਂ ਨੂੰ ਆਪਣੇ ਸਹੁੰ-ਚੁਕਾਈ ਸਮਾਰੋਹ `ਚ ਸੱਦਾ ਭੇਜਣ ਬਾਰੇ ਵਿਚਾਰ ਕਰ ਰਹੇ ਹਨ ਪਰ ਬਾਅਦ `ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਬਾਕਾਇਦਾ ਇਸ ਖ਼ਬਰ ਦਾ ਖੰਡਨ ਕਰ ਦਿੱਤਾ ਕਿ ਅਜਿਹਾ ਕੁਝ ਨਹੀਂ ਹੈ।


ਇਮਰਾਨ ਖ਼ਾਨ ਦੀ ਪਾਰਟੀ ਦੇ ਬੁਲਾਰੇ ਫ਼ਵਾਦ ਚੌਧਰੀ ਨੇ ਦੱਸਿਆ ਕਿ ਦੂਜੇ ਦੇਸ਼ਾਂ ਦੇ ਆਗੂਆਂ ਨੂੰ ਸੱਦਣਾ ਹੈ ਜਾਂ ਨਹੀਂ, ਇਸ ਬਾਰੇ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨਾਲ ਗੱਲ ਕੀਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sidhu Kapil Gavaskar and Aamir will reach Imran s oath ceremony