ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟੇਨ 'ਚ ਛੋਟੀ ਕਿਰਪਾਨ ਰੱਖਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਸਿੱਖ ਵਿਅਕਤੀ

 

ਬ੍ਰਿਟੇਨ ਵਿੱਚ ਇਕ ਸਿੱਖ ਵਿਅਕਤੀ ਨੂੰ ਛੋਟੀ ਕਿਰਪਾਨ ਰੱਖਣ ਦੇ ਕਾਰਨ ਹਿਰਾਸਤ ਵਿੱਚ ਲਿਆ ਗਿਆ ਹੈ, ਜਦੋਂ ਕਿ ਸਿੱਖਾਂ ਨੂੰ ਉਥੇ ਕਾਨੂੰਨੀ ਤੌਰ 'ਤੇ ਛੋਟੀ ਕਿਰਪਾਨ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੈ। ਖ਼ਬਰਾਂ ਅਨੁਸਾਰ ਬਰਮਿੰਘਮ ਵਿੱਚ ਬੁਲ ਸਟਰੀਟ ਉੱਤੇ ਸ਼ੁੱਕਰਵਾਰ ਨੂੰ ਇਹ ਮਾਮਲਾ ਸਾਹਮਣੇ ਆਇਆ ਜੋ ਕਈ ਸੋਸ਼ਲ ਸਾਈਟਾਂ ਉੱਤੇ ਵਾਇਰਲ ਹੋ ਗਿਆ।
 

ਸਥਾਨਕ ਪੁਲਿਸ ਨੂੰ ਵਿਅਕਤੀ ਨੇ ਦੱਸਿਆ ਕਿ ਮੈਂ ਇੱਕ ਸਿੱਖ ਹਾਂ ਅਤੇ ਮੈਂ ਛੋਟੀ ਕਿਰਪਾਨ ਕੋਲ ਰੱਖ ਸਕਦਾ ਹਾਂ। ਪਰ ਪੁਲਿਸ ਅਧਿਕਾਰੀ ਨੇ ਕੋਈ ਗੱਲ ਨਾ ਸੁਣਦਿਆਂ ਸਿੱਖ ਨੂੰ ਹਮਲਾਵਰ ਦੱਸਦਿਆਂ ਹੋਰ ਪੁਲਿਸ ਮੁਲਾਜ਼ਮ ਨੂੰ ਬੁਲਾ ਲਿਆ। 

 

ਕਾਨੂੰਨ ਦੀ ਜਾਣਕਾਰੀ ਨਾ ਹੋਣ ਕਾਰਨ ਪੁਲਿਸ ਦੀ ਵੀ ਨਿਖੇਧੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਪੰਜ ਅਗਸਤ ਨੂੰ ਸ਼ਾਮ ਨੂੰ ਗਸ਼ਤ ਲਗਾ ਰਹੀ ਪੁਲਿਸ ਨੇ ਹਮਲਾਵਰ ਪੇਸ਼ ਆ ਰਹੇ ਇੱਕ ਵਿਅਕਤੀ ਨਾਲ ਗੱਲ ਕੀਤੀ। ਉਸ ਨੂੰ ਸਹੀ ਤਰੀਕੇ ਨਾਲ ਪੇਸ਼ ਆਉਣ ਲਈ ਕਿਹਾ ਗਿਆ ਸੀ ਅਤੇ ਇਸ ਤੋਂ ਬਾਅਦ ਕੋਈ ਅਗਲੇਰੀ ਕਾਰਵਾਈ ਨਹੀਂ ਹੋਈ।  
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh Man Detained In UK For Possessing Saber