ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਦਸਤਾਰ ਦੀ ਲੜਾਈ ਜਿੱਤਣ ਵਾਲੇ ਗੁਰਿੰਦਰ ’ਤੇ ਬਣੀ ਫਿਲਮ

ਅਮਰੀਕਾ ’ਚ ਪੱਗ ਦੀ ਲੜਾਈ ਜਿੱਤਣ ਵਾਲੇ ਗੁਰਿੰਦਰ ’ਤੇ ਬਣੀ ਫਿਲਮ

ਅਮਰੀਕਾ ਵਿਚ 18 ਸਾਲਾ ਇਕ ਲੜਕੀ ਨੇ ਦਸਤਾਰ ਦੀ ਲੜਾਈ ਜਿੱਤਣ ਵਾਲੇ ਗੁਰਿੰਦਰ ਸਿੰਘ ਦੇ ਜੀਵਨ ਉਤੇ ਇਕ ਲਘੂ ਫਿਲਮ ‘ਸਿੰਘ’ ਬਣਾਈ ਹੈ। ਗੁਰਿੰਦਰ ਦੀ ਮੁਹਿੰਮ ਦੀ ਬਦੌਲਤ ਅਮਰੀਕਾ ਨੂੰ ਸਿੱਖ ਭਾਈਚਾਰੇ ਲਈ ਆਪਣੀ ਦਸਤਾਰ ਨੀਤੀ ਵਿਚ ਬਦਲਾਅ ਕਰਨਾ ਪਿਆ ਹੈ।

 

ਇਡੀਆਨਾ ਦੀ ਵਿਦਿਆਰਥਣ ਅਤੇ ਅਦਾਕਾਰਾ ਜੇਨਾ ਰੁਈਜ ਵੱਲੋਂ ਨਿਰਦੇਸ਼ਤ ਫਿਲਮ 2007 ਦੀ ਇਕ ਸੱਚੀ ਘਟਨਾ ਉਤੇ ਅਧਾਰਿਤ ਹੈ, ਜਦੋਂ ਸਿੱਖ ਉਦਮੀ ਗੁਰਿੰਦਰ ਸਿੰਘ ਖਾਲਸਾ ਨੂੰ ਨਿਊਯਾਰਕ ਦੇ ਬਫੇਲੋ ’ਚ ਜਹਾਜ਼ ਉਤੇ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ । ਏਅਰਪੋਰਟ ਉਤੇ ਤਮਾਮ ਸੁਰੱਖਿਆ ਵਿਵਸਥਾ ਨਾਲ ਸਫਲਤਾਪੂਰਵਕ ਲੰਘਣ ਦੇ ਬਾਅਦ ਉਨ੍ਹਾਂ ਦਸਤਾਰ ਉਤਾਰਨ ਤੋਂ ਮਨਾ ਕਰ ਦਿੱਤਾ ਸੀ ਇਸ ਲਈ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਸੀ।

 

ਇਸ ਘਟਨਾ ਦੇ ਬਾਅਦ ਇੰਡੀਆਨਾ ਪੁਲਿਸ ਵਿਚ ਰਹਿਣ ਵਾਲੇ  ਖਾਲਸਾ ਨੇ ਅਮਰੀਕੀ ਕਾਂਗਰਸ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ। ਇਸ ਤੋਂ ਬਾਅਦ ਦੇਸ਼ ਭਰ ਦੇ ਹਵਾਈ ਅੱਗੇ ਵਿਚ ਪੱਗ ਨੂੰ ਲੈ ਕੇ ਨੀਤੀ ਵਿਚ ਬਦਲਾਅ ਹੋਇਆ। ਖਾਲਸਾ ਨੂੰ ਉਨ੍ਹਾਂ ਦੀ ਮੁਹਿੰਮ ਲਈ ਹਾਲ ਹੀ ਵਿਚ ਵਿਸ਼ਿਸ਼ਟ ਰੋਸਾ ਪਾਕਰਸ ਟ੍ਰੇਲਬਲੇਜਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।

 

ਫਿਲਮ ਬਣਾਉਣਾ ਸਨਮਾਨ ਦੀ ਗੱਲ

 

ਇਡੀਆਨਾ ਯੂਨੀਵਰਸਿਟੀ–ਪਰਡਿਊ ਯੂਨੀਵਰਸਿਟੀ ਇਡੀਆਨਾ ਪੁਲਿਸ ਵਿਚ ਨਿਊਕਲੀਅਰ ਮੈਡੀਸੀਨ ਟੈਕਨੋਲਾਜੀ ਵਿਚ ਗ੍ਰੇਜੂਏਸ਼ਨ ਕਰ ਰਹੀ ਰੁਈਜ ਨੇ ਕਿਹਾ ਕਿ ਅਤੀਤ ਦੀ ਉਸ ਘਟਨਾ ਨੂੰ ਦਿਖਾਉਣਾ ਸਨਮਾਨ ਦੀ ਗੱਲ ਹੈ, ਜਿਸਦੀ ਬਦੌਲਤ ਪੱਗ ਹਟਾਉਣ ਸਬੰਧੀ ਸਾਡੀ ਨੀਤੀ ਵਿਚ ਬਦਲਾਅ ਕਰਨਾ ਪਿਆ ਹੈ। ਇਡੀਆਨਾ ਪੁਲਿਸ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ‘ਸਿੰਘ’ ਫਿਲਮ ਦਾ ਫਿਲਮਾਂਕਣ ਹੋਇਆ ਹੈ ਅਤੇ ਅਗਲੇ ਮਹੀਨੇ ਇਹ ਫਿਲਮ ਰਿਲੀਜ਼ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh man who forced US to change turban policy American teenager makes film on him