ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ `ਚ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਫ਼ੌਜੀ ਦੇ ਬੁੱਤ ਨਾਲ ਛੇੜਖਾਨੀ

ਇੰਗਲੈਂਡ `ਚ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਫ਼ੌਜੀ ਦੇ ਬੁੱਤ ਨਾਲ ਛੇੜਖਾਨੀ

ਇੱਕ ਸਿੱਖ ਫ਼ੌਜੀ ਜਵਾਨ ਦੇ 10 ਫ਼ੁੱਟ ਉੱਚੇ ਬੁੱਤ ਦਾ ਉਦਘਾਟਨ ਹੋਇਆਂ ਹਾਲੇ ਇੱਕ ਹਫ਼ਤਾ ਵੀ ਨਹੀਂ ਬੀਤਿਆ ਕਿ ਸ਼ਰਾਰਤੀ ਅਨਸਰਾਂ ਨੇ ਉਸ ਨਾਲ ਘਿਨਾਉਣੀ ਕਿਸਮ ਦੀ ਛੇੜਖਾਨੀ ਵੀ ਕਰ ਦਿੱਤੀ ਹੈ।

ਇੰਗਲੈਂਡ ਤੋਂ ਛਪਦੇ ‘ਹਫਿ਼ੰਗਟਨ ਪੋਸਟ` ਦੇ ਪੱਤਰਕਾਰ ਅਮਰਦੀਪ ਬਾਸੀ ਨੇ ਟਵੀਟ ਰਾਹੀਂ ਇਹ ਤਸਵੀਰਾਂ ਸਭ ਤੋਂ ਪਹਿਲਾਂ ਸਾਂਝੀਆਂ ਕੀਤੀਆਂ ਹਨ। ਸ਼ਰਾਰਤੀ ਅਨਸਰਾਂ ਨੇ ਗੂੜ੍ਹੇ ਕਾਲ਼ੇ ਰੰਗ ਦੇ ਸਪ੍ਰੇਅ ਪੇਂਟ ਨਾਲ ਇਸ ਕਾਰੇ ਨੂੰ ਅੰਜਾਮ ਦਿੱਤਾ।

ਇੰਗਲੈਂਡ `ਚ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਫ਼ੌਜੀ ਦੇ ਬੁੱਤ ਨਾਲ ਛੇੜਖਾਨੀ

ਇਸ ਯਾਦਗਾਰ `ਤੇ ਜੋ ਕੁਝ ਵੀ ਲਿਖਿਆ ਗਿਆ ਸੀ, ਉਨ੍ਹਾਂ ਨੂੰ ਕੱਟ ਕੇ ਅੱਗੇ ਆਪਣੀ ਸ਼ਬਦਾਵਲੀ ਅੰਗਰੇਜ਼ੀ ਭਾਸ਼ਾ `ਚ ਲਿਖ ਦਿੱਤੀ ਗਈ ਹੈ। ਇਸ ਯਾਦਗਾਰ `ਤੇ ਲਿਖਿਆ ਹੈ - ‘ਗ੍ਰੇਟ ਵਾਰ` ਅਤੇ ‘ਲਾਇਨਜ਼ ਆਫ਼ ਦਿ ਗ੍ਰੇਟ ਵਾਰ` (‘ਮਹਾਨ ਜੰਗ` ਅਤੇ ‘ਮਹਾਨ ਜੰਗ ਦੇ ਸ਼ੇਰ ਜਾਂ ਸਿੰਘ`)। ਇਸ ਸ਼ਬਦਾਵਲੀ ਅੱਗੇ ਸ਼ਰਾਰਤੀ ਅਨਸਰ ਇੱਕ ਪਾਸੇ ਲਿਖ ਗਏ ‘ਸਿਪੋਇਜ਼ ਨੋ ਮੋਰ` (‘ਸਿਪਾਹੀ ਹੁਣ ਜਿਊਂਦੇ ਨਹੀਂ` ਅਤੇ ‘1 ਜਰਨੈਲ`)।

ਇੰਗਲੈਂਡ `ਚ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਫ਼ੌਜੀ ਦੇ ਬੁੱਤ ਨਾਲ ਛੇੜਖਾਨੀ

ਸ਼ਰਾਰਤੀ ਅਨਸਰਾਂ ਵੱਲੋਂ ਲਿਖੇ ਇਹ ਸਾਰੇ ਅੱਖਰ ਹੁਣ ਮਿਟਾ ਦਿੱਤੇ ਗਏ ਹਨ।

ਸਮੇਥਵਿਕ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਇਹ ਸਮਾਰਕ ਬਣਵਾਇਆ ਸੀ, ਜਿਸ ਰਾਹੀਂ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਦਾ ਜਤਨ ਕੀਤਾ ਗਿਆ ਹੈ।   

ਇੰਗਲੈਂਡ `ਚ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਫ਼ੌਜੀ ਦੇ ਬੁੱਤ ਨਾਲ ਛੇੜਖਾਨੀ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh soldier statue vandalised in UK