ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ `ਚ ਲੱਗੇਗਾ ਸਿੱਖ ਫ਼ੌਜੀ ਜਵਾਨ ਦਾ ਬੁੱਤ

ਇੰਗਲੈਂਡ `ਚ ਲੱਗੇਗਾ ਸਿੱਖ ਫ਼ੌਜੀ ਜਵਾਨ ਦਾ ਬੁੱਤ

ਇਹ ਸਮਾਰਕ ਪਹਿਲੇ ਵਿਸ਼ਵ ਯੁੱਧ `ਚ ਬਹਾਦਰੀ ਦੇ ਕਾਰਨਾਮੇ ਵਿਖਾਉਣ ਵਾਲੇ ਸਿੱਖ ਫ਼ੌਜੀ ਜਵਾਨਾਂ ਨੂੰ ਹੋਵੇਗਾ ਵੱਡੀ ਸ਼ਰਧਾਂਜਲੀ

 

ਪਹਿਲੇ ਵਿਸ਼ਵ ਯੁੱਧ (1914-18) ਦੌਰਾਨ ਬਹਾਦਰੀ ਦੇ ਵੱਡੇ ਕਾਰਨਾਮੇ ਵਿਖਾ ਕੇ ਵਰਨਣਯੋਗ ਕਾਰਗੁਜ਼ਾਰੀ ਦਾ ਮੁਜ਼ਾਹਰਾ ਕਰਨ ਵਾਲੇ ਸਿੱਖ ਫ਼ੌਜੀ ਜਵਾਨਾਂ ਦੇ ਆਦਰ-ਮਾਣ ਵਜੋਂ ਇੰਗਲੈਂਡ ਦੇ ਵੈਸਟ ਮਿਡਲੈਂਡਜ਼ `ਚ ਇੱਕ ਸਿੱਖ ਫ਼ੌਜੀ ਜਵਾਨ ਦਾ 10 ਫ਼ੁੱਟ ਉੱਚਾ ਕਾਂਸੇ ਦਾ ਬੁੱਤ ਸਥਾਪਤ ਕੀਤਾ ਜਾਵੇਗਾ। ਦਰਅਸਲ, ਇਹ ਜੰਗ ਖ਼ਤਮ ਹੋਣ ਦੇ 100 ਵਰ੍ਹੇ ਮੁਕੰਮਲ ਹੋਣ ਮੌਕੇ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ।

 

ਮਿਲੀ ਜਾਣਕਾਰੀ ਅਨੁਸਾਰ ਵੈਸਟ ਮਿਡਲੈਂਡਜ਼ ਦੇ ਸ਼ਹਿਰ ਸਮੇਦਵਿਕ ਵਿਖੇ ਆਉਂਦੇ ਨਵੰਬਰ ਮਹੀਨੇ ‘ਦਿ ਲਾਇਨਜ਼ ਆਫ਼ ਦਿ ਗ੍ਰੇਟ ਵਾਰ` () ਨਾਂਅ ਦਾ ਇੱਕ ਸਮਾਰਕ ਸਥਾਪਤ ਕੀਤਾ ਜਾਵੇਗਾ। ਸੈਂਡਵੈਲ ਕੌਂਸਲ ਨੇ ਇਸ ਨੂੰ ਸਿੱਖ ਫ਼ੌਜੀ ਜਵਾਨਾਂ ਨੂੰ ਵੱਡੀ ਸ਼ਰਧਾਂਜਲੀ ਕਰਾਰ ਦਿੱਤਾ ਹੈ।

 

ਇੱਥੇ ਸਥਾਪਤ ਕੀਤੇ ਜਾਣ ਵਾਲਾ ਬੁੱਤ ਇੱਕ ਸਿੱਖ ਫ਼ੌਜੀ ਜਵਾਨ ਦਾ ਹੋਵੇਗਾ, ਜਿਸ ਕੋਲ ਇੱਕ ਰਾਈਫ਼ਲ ਹੋਵੇਗੀ ਤੇ ਉਹ 6 ਫ਼ੁੱਟ ਉੱਚੇ ਗ੍ਰੇਨਾਈਟ ਦੇ ਪਲਿੰਥ `ਤੇ ਖੜ੍ਹਾ ਵਿਖਾਈ ਦੇਵੇਗਾ। ਇਸ ਪਲਿੰਥ ਉੱਥੇ ਉਨ੍ਹਾਂ ਸਾਰੀਆਂ ਰੈਜਿਮੈਂਟਾਂ ਦਾ ਨਾਂਅ ਹੋਵੇਗਾ, ਜਿਨ੍ਹਾਂ ਵਿੱਚ ਦੱਖਣੀ ਏਸ਼ੀਆਈ, ਖ਼ਾਸ ਕਰ ਕੇ ਸਿੱਖ ਫ਼ੌਜੀ ਜਵਾਨਾਂ ਨੇ ਆਪਣੀ ਸੇਵਾ ਨਿਭਾਈ ਸੀ। ਇਹ ਸਮਾਰਕ 1914 ਤੋਂ ਲੇ ਕੇ 1918 ਦੌਰਾਨ ਇੰਗਲੈਂਡ ਲਹੀ ਸ਼ਹੀਦ ਹੋਣ ਵਾਲੇ ਹਜ਼ਾਰਾਂ ਫ਼ੌਜੀ ਜਵਾਨਾਂ ਨੂੰ ਸ਼ਰਧਾਂਜਲੀ ਹੋਵੇਗਾ।

 

ਪਹਿਲੇ ਤੇ ਦੂਜੇ ਵਿਸ਼ਵ ਯੁੱਧਾਂ ਦੌਰਾਨ 83,000 ਦਸਤਾਰਧਾਰੀ ਸਿੱਖ ਫ਼ੌਜੀ ਜਵਾਨ ਸ਼ਹੀਦ ਹੋਏ ਸਲ ਅਤੇ ਇੱਕ ਲੱਖ ਤੋਂ ਵੱਧ ਜ਼ਖ਼ਮੀ ਹੋਏ ਸਨ।

ਸਮੇਦਵਿਕ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਰੇ ਸਿੱਖ ਫ਼ੌਜੀ ਜਵਾਨਾਂ ਨੇ ਆਪਣੀ ਮਰਜ਼ੀ ਨਾਲ ਸੇਵਾ ਨਿਭਾਈ ਸੀ ਤੇ ਉਹ ਬਹਾਦਰੀ ਨਾਲ ਲੜੇ ਸਨ ਤੇ ਉਨ੍ਹਾਂ ਸਦਕਾ ਹੀ ਅੱਜ ਅਸੀਂ ਸਾਰੇ ਆਜ਼ਾਦ ਫਿ਼ਜ਼ਾ ਵਿੱਚ ਸਾਹ ਲੈਣ ਜੋਗੇ ਹੋ ਸਕੇ ਹਾਂ। ਇਹ ਯਾਦਗਾਰੀ ਸਮਾਰਕ ਕਦੇ ਵੀ ਭੁਲਾਇਆ ਨਾ ਜਾ ਸਕਣ ਵਾਲਾ ਹੋਵੇਗਾ।

 

ਸਮਾਰਕ ਉੱਤੇ ਲੱਗਣ ਵਾਲਾ ਸਿੱਖ ਫ਼ੌਜੀ ਜਵਾਨ ਦਾ ਬੁੱਤ ਲਿਊਕ ਪੈਰੀ ਨੇ ਤਿਆਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਵੱਲੋਂ ਕੀਤੇ ਕੰਮ ਉੱਤੇ ਬੇਹੱਦ ਮਾਣ ਹੈ। ਉਨ੍ਹਾਂ ਕਿਹਾ ਕਿ ਸਾਡੀ ਸਭਨਾਂ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸੱਚਮੁਚ ਧੰਨ ਹਨ।

ਇਹ ਸਮਾਰਕ ਨਵੀਂ ਬਣੀ ਇੱਕ ਜਨਤਕ ਥਾਂ `ਤੇ ਹਾਈ ਸਟ੍ਰੀਟ ਅਤੇ ਟੌਲਹਾਊਸ ਵੇਅ ਦੇ ਵਿਚਕਾਰ ਸਥਿਤ ਹੋਵੇਗਾ। ਉੱਧਰ ਸੈਂਡਵੈੱਲ ਕੌਂਸਲ ਦੇ ਆਗੂ ਸਟੀਵ ਈਲਿੰਗ ਨੇ ਕਿਹਾ: ‘‘ਮੈਨੂੰ ਮਾਣ ਹੈ ਕਿ ਸਮੇਦਵਿਕ ਵੱਲੋਂ ਅਜਿਹੀ ਵੱਡੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।`` ਐੱਮਪੀ  ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫ਼ਾਰ ਬ੍ਰਿਟਿਸ਼ ਸਿੱਖਸ ਦੇ ਚੇਅਰਪਰਸਨ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਇਹ ਬੁੱਤ ਸੈਂਡਵੈੱਲ ਦੇ ਅਮੀਰ ਇਤਿਹਾਸ ਦਾ ਇੱਕ ਅਟੁੱਟ ਅੰਗ ਬਣਿਆ ਰਹੇਗਾ।

ਸਾਲ 2015 ਦੌਰਾਨ ਪਹਿਲੇ ਵਿਸ਼ਵ ਯੁੱਧ ਦੌਰਾਨ ਲੜਨ ਵਾਲੇ ਸਿੱਖ ਫ਼ੌਜੀ ਜਵਾਨਾਂ ਦੀ ਯਾਦ ਵਿੱਚ ਇੱਕ ਰਾਸ਼ਟਰੀ ਯਾਦਗਾਰ ਦਾ ਉਦਘਾਟਨ ਕੀਤਾ ਗਿਆ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh Soldier Statue would be installed in UK