ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲੇਸ਼ੀਆ 'ਚ ਸ਼ੱਕੀ ਸਿੱਖ ਔਰਤ ਗ੍ਰਿਫ਼ਤਾਰ

ਮਲੇਸ਼ੀਆ 'ਚ ਸ਼ੱਕੀ ਸਿੱਖ ਔਰਤ ਗ੍ਰਿਫ਼ਤਾਰ

ਮਲੇਸ਼ੀਆ ਵਿਚ ਸਥਾਨਕ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਉਤੇ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ 16 ਸ਼ੱਕੀ ਅੱਤਵਾਦੀਆਂ ਵਿਚ ਇਕ ਭਾਰਤੀ ਸਿੱਖ ਮਹਿਲਾ ਵੀ ਸ਼ਾਮਲ ਹੈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿਚ ਵੀਰਵਾਰ ਨੂੰ ਦਿੱਤੀ ਗਈ।

 

ਸਰਕਾਰੀ ਸਮਾਚਾਰ ਏਜੰਸੀ ‘ਬਰਨਾਮਾ’ ਦੀ ਰਿਪੋਰਟ ਅਨੁਸਾਰ 10 ਅਗਸਤ ਤੋਂ 25 ਸਤੰਬਰ ਵਿਚ ਕੁਆਲਾਲੰਪੁਰ, ਸਬਾਹ, ਪਹਾਂਗ, ਜੋਹਰ, ਪੇਨਾਗ ਅਤੇ ਸੇਲੋਂਗੋਰ ਸ਼ਹਿਰਾਂ ਵਿਚ ਚਲਾਏ ਗਏ ਵਿਸ਼ੇਸ਼ ਮੁਹਿੰਮ ਵਿਚ ਇਨ੍ਹਾਂ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿਚੋਂ ਕੁਝ ਇਸਲਾਮਿਕ ਸਟੇਟ ਨਾਲ ਸਬੰਧਤ ਹਨ। ਰਿਪੋਰਟ ਮੁਤਾਬਕ 16 ਸ਼ੱਕੀਆਂ ਵਿਚ 12 ਇੰਡੋਨੇਸ਼ੀਆਈ, ਤਿੰਨ ਮਲੇਸ਼ੀਆਈ ਅਤੇ ਇਕ ਭਾਰਤ ਨਾਗਰਿਕ ਸ਼ਾਮਲ ਹੈ। ਮਲੇਸ਼ੀਆਈ ਪੁਲਿਸ ਦੀ ਅੱਤਵਾਦੀ ਰੋਕੂ ਇਕਾਈ ਦੇ ਸਹਾਇਕ ਡਾਇਰੈਕਟਰ ਅਯਯੂਬ ਖਾਨ ਮਾਈਦੀਨ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗ੍ਰਿਫਤਾਰ 38 ਸਾਲਾ ਭਾਰਤੀ ਮਹਿਲਾ ਸਫਾਈ ਕਰਮਚਾਰੀ ਦੇ ਤੌਰ ਉਤੇ ਕੰਮ ਕਰਦੀ ਹੈ ਅਤੇ ਵੱਖਵਾਦੀ ਸਿੱਖ ਫਾਰ ਜਸਟਿਸ (ਐਸਜੇਐਫ) ਸਮੂਹ ਦੀ ਮੈਂਬਰ ਹੈ।

 

ਭਾਰਤ ਨੇ ਜੁਲਾਈ ਵਿਚ ਦੇਸ਼ ਵਿਰੋਧੀ ਗਤੀਵਿਧੀਆਂ ਲਈ ਖਾਲਿਸਤਾਨ ਸਮਰਥਕ ਇਸ ਸੰਗਠਨ ਉਤੇ ਰੋਕ ਲਗਾ ਦਿੱਤੀ ਹੈ। ਅਮਰੀਕਾ ਵਿਚ ਆਧਾਰਿਤ ਐਸਐਫਜੇ ਆਪਣੇ ਵੱਖਵਾਦੀ ਏਜੰਡੇ ਦੇ ਤਹਿਤ ਸਿੱਖ ਜਨਮਤ–2020 ਪ੍ਰੋਗਰਾਮ ਨੂੰ ਵਧਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh woman arrested in Malaysia