ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਰਮਨ ਅਦਾਲਤ ਦਾ ਫ਼ੈਸਲਾ ਪਗੜੀਧਾਰੀ ਸਿੱਖਾਂ ਨੂੰ ਪਾਉਣਾ ਹੋਵੇਗਾ ਹੇਲਮੇਟ

ਸੰਕੇਤਕ ਤਸਵੀਰ


ਕੈਨੇਡਾ ਅਤੇ ਆਸਟ੍ਰੇਲੀਆ, ਪਾਕਿਸਤਾਨ, ਯੂਨਾਈਟਿਡ ਕਿੰਗਡਮ, ਅਮਰੀਕਾ ਵਰਗੇ ਦੇਸ਼ਾਂ ਵਿੱਚ ਪਗੜੀ ਬੰਨ੍ਹਣ ਵਾਲੇ ਸਿੱਖਾਂ ਨੂੰ ਦੁਪਹੀਆ ਚਲਾਉਂਦੇ ਸਮੇਂ ਹੇਲਮੇਟ ਪਹਿਨਣ ਤੋਂ ਛੋਟ ਦਿੱਤੀ ਗਈ ਹੈ। ਪਰ ਇਸ ਦੇ ਉਲਟ ਜਰਮਨੀ ਦੀ ਲਾਈਪਜਿਗ ਸ਼ਹਿਰ ਵਿੱਚ ਸਥਿਤ ਉੱਚ ਪ੍ਰਸ਼ਾਸਨਿਕ ਅਦਾਲਤ ਨੇ 4 ਜੁਲਾਈ ਨੂੰ ਸਿੱਖਾਂ ਵਾਹਨ ਚਾਲਕਾਂ ਲਈ ਇੱਕ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। 

 

 

ਅਦਾਲਤ ਨੇ ਕਿਹਾ ਹੈ ਕਿ ਦੋਪਹਿਆ ਵਾਹਨ ਚਲਾਉਣ ਵਾਲੇ ਪਗੜੀਧਾਰੀ ਸਿੱਖਾਂ ਨੂੰ ਹੇਲਮੇਟ ਪਾਉਣਾ ਜ਼ਰੂਰੀ ਹੈ। 2013 ਵਿੱਚ ਇੱਕ ਸਿੱਖ ਨੂੰ ਬਿਨਾਂ ਹੇਲਮੇਟ ਪਗੜੀ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਦੇਣ ਤੋਂ ਮਨਾਹੀ ਕੀਤੀ ਸੀ। 

 

ਇਸ ਫ਼ੈਸਲੇ ਨੂੰ ਪ੍ਰਸ਼ਾਸਨਿਕ ਮਾਮਲਿਆਂ ਵਿੱਚ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ। ਅਦਾਲਤੀ ਨੇ ਕਿਹਾ ਕਿ ਹੈਲਮਟ ਪਾਉਣਾ ਚਾਲਕ ਦੀ ਨਹੀਂ ਸਗੋਂ ਦੂਜਿਆਂ ਦੀ ਸੁਰੱਖਿਆ ਲਈ ਵੀ ਜ਼ਰੂਰੀ ਹੈ। 

 

ਅਪੀਲ ਕਰਤਾ ਨੇ ਕਿਹਾ ਕਿ ਹੇਲਮੇਟ ਪਹਿਨਣ ਨਾਲ ਉਸ ਦੀ ਧਾਰਮਿਕ ਆਜ਼ਾਦੀ ਦੀ ਘਾਣ ਹੁੰਦਾ ਹੈ। ਜੱਜ ਨੇ ਕਿਹਾ ਕਿ ਉਸ ਨੂੰ ਧਾਰਮਿਕ ਆਜ਼ਾਦੀ ਵਿੱਚ ਕਟੌਤੀ ਮੰਨਣੀ ਹੋਵੇਗੀ, ਕਿਉਂਕਿ ਇਹ ਦੂਜਿਆਂ ਦੇ ਅਧਿਕਾਰਾਂ ਦੇ ਹੱਕਾਂ ਦੇ ਹੱਕ ਵਿੱਚ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sikhs must wear helmets