ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੰਗਾਪੁਰ: ਮੰਕੀਪਾਕਸ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਸਿੰਗਾਪੁਰ ਵਿੱਚ ਮੰਕੀਪਾਕਸ ਦਾ ਹੁਣ ਤੱਕ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਨਾਈਜੀਰੀਆਈ ਵਿਅਕਤੀ ਇਸ ਬੀਮਾਰੀ ਨੂੰ ਲੈ ਕੇ ਆਇਆ ਜੋ ਇੱਕ ਵਿਆਹ ਵਿੱਚ ਬੁਸ਼ਮੀਟ ਖਾ ਕੇ ਇਸ ਦੁਰੱਲਭ ਵਾਇਰਸ ਦੇ ਸੰਪਰਕ ਵਿੱਚ ਆਇਆ।

 

ਜ਼ਿਕਰਯੋਗ ਹੈ ਕਿ ਜੰਗਲਾਂ ਵਿੱਚ ਭੋਜਨ ਦੇ ਤੌਰ ਉੱਤੇ ਖਾਂਦੇ ਜਾਣ ਵਾਲੇ ਗ਼ੈਰ ਪਾਲਤੂ ਅਤੇ ਪੰਛੀਆਂ ਦੇ ਮਾਂਸ ਨੂੰ ਬੁਸ਼ਮੀਟ ਕਹਿੰਦੇ ਹਨ। ਮੱਧ ਅਤੇ ਪੱਛਮੀ ਅਫ਼ਰੀਕਾ ਦੇ ਕੁੱਝ ਹਿੱਸਿਆਂ ਵਿੱਚ ਮਹਾਮਾਰੀ ਦਾ ਰੂਪ ਲੈ ਚੁੱਕੇ ਮੰਕੀਪਾਕਸ ਦੇ ਮਨੁੱਖਾਂ ਵਿੱਚ ਮਿਲਣ ਵਾਲੇ ਲੱਛਣਾਂ ਵਿੱਚ ਘਾਤਕ, ਬੁਖ਼ਾਰ, ਮਾਸਪੇਸ਼ੀਆਂ ਵਿੱਚ ਦਰਦ ਅਤੇ ਠੰਢ ਲੱਗਣਾ ਸ਼ਾਮਲ ਹੈ। 

 

ਆਮਤੌਰ ਉਤੇ ਇਹ ਬੀਮਾਰੀ ਜਾਨਲੇਵਾ ਨਹੀਂ ਹੁੰਦੀ ਪਰ ਦੁਰੱਲਭ ਮਾਮਲਿਆਂ ਵਿੱਚ ਜਾਨਲੇਵਾ ਵੀ ਹੋ ਸਕਦੀ ਹੈ। ਸ਼ਹਿਰ ਦੇ ਸਿਹਤ ਮੰਤਰਾਲੇ ਨੇ ਵੀਰਵਾਰ ਦੇਰ ਸ਼ਾਮ ਤੱਕ ਬਿਆਨ ਵਿੱਚ ਕਿਹਾ ਹੈ ਕਿ ਜੋ ਵਿਅਕਤੀ ਇਹ ਵਾਇਰਸ ਲੈ ਕੇ ਆਇਆ ਉਹ 28 ਅਪ੍ਰੈਲ ਨੂੰ ਸਿੰਗਾਪੁਰ ਪਹੁੰਚਿਆ ਹੈ। ਮੰਤਰਾਲੇ ਨੇ ਕਿਹਾ ਕਿ ਹਾਲਾਂਕਿ ਇਸ ਦੇ ਫੈਲਣ ਦਾ ਖ਼ਤਰਾ ਘੱਟ ਹੈ ਪਰ ਫਿਰ ਵੀ ਸਿਹਤ ਮੰਤਰਾਲਾ ਸਾਵਧਾਨੀ ਵਰਤ ਰਿਹਾ ਹੈ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Singapore first incident of Monkeypox virus