ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਸਤਾਰ `ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਸਿੰਗਾਪੁਰ ਦੇ ਕੋਚ ਨੇ ਮੰਗੀ ਮਾਫ਼ੀ

ਫ਼ਾਂਡੀ ਅਹਿਮਦ

ਸਿੰਗਾਪੁਰ ਦੇ ਰਾਸ਼ਟਰੀ ਫ਼ੁੱਟਬਾਲ ਕੋਚ ਨੇ ਇੱਕ ਸਿੱਖ ਪੱਤਰਕਾਰ ਨੂੰ ਕੀਤੀ ਆਪਣੀ ਨਸਲੀ ਟਿੱਪਣੀ ਲਈ ਮਾਫ਼ੀ ਮੰਗ ਰਹੀ ਹੈ। ਉਸ ਨੇ ਪੱਤਰਕਾਰ ਦੀ ਦਸਤਾਰ `ਤੇ ਇਤਰਾਜ਼ਯੋਗ ਟਿੱਪਣੀ ਪਿਛਲੇ ਹਫ਼ਤੇ ਮੈਚ ਤੋਂ ਪਹਿਲਾਂ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤੀ ਸੀ।


ਸਿੰਗਾਪੁਰ ਦੇ ‘ਚੈਨਲ ਨਿਊਜ਼ ਏਸ਼ੀਆ` ਦੀ ਰਿਪੋਰਟ ਅਨੁਸਾਰ - ‘ਬੀਤੀ 6 ਸਤੰਬਰ ਨੂੰ ਸਿੰਗਾਪੁਰ ਤੇ ਮਾਰੀਸ਼ਸ ਵਿਚਾਲੇ ਹੋਣ ਵਾਲੇ ਫ਼ੁੱਟਬਾਲ ਮੈਚ ਤੋਂ ਪਹਿਲਾਂ ਕੋਚ ਫ਼ਾਂਡੀ ਅਹਿਮਦ ਵੱਲੋਂ ਕੀਤੀ ਗਈ ਟਿੱਪਣੀ `ਤੇ ‘ਫ਼ੁਟਬਾਲ ਐਸੋਸੀਏਸ਼ਨ ਆਫ਼ ਸਿੰਗਾਪੁਰ` ਨੂੰ ਬੇਹੱਦ ਅਫ਼ਸੋਸ ਹੈ। ਉਸ ਟਿੱਪਣੀ ਨੇ ਸਿੱਖ ਭਾਈਚਾਰੇ ਨੂੰ ਪਰੇਸ਼ਾਨ ਕੀਤਾ ਹੈ।`


ਫ਼ੁਟਬਾਲ ਐਸੋਸੀਏਸ਼ਨ ਵੱਲੋਂ ਜਾਰੀ ਬਿਆਨ `ਚ ਦੱਸਿਆ ਗਿਆ ਹੈ ਕਿ ਫ਼ਾਂਡੀ ਅਹਿਮਦ ਅਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਪੱਤਰਕਾਰ ਦਿਲੇਨਜੀਤ ਸਿੰਘ ਤੇ ਸਿੱਖ ਸਲਾਹਕਾਰ ਬੋਰਡ ਨਾਲ ਸੰਪਰਕ ਕਰ ਕੇ ਸਪੱਸ਼ਟੀਕਰਨ ਵੀ ਦੇ ਦਿੱਤਾ ਸੀ ਤੇ ਮਾਫ਼ੀ ਵੀ ਮੰਗ ਲਈ ਸੀ।


‘ਦਿਲੇਨਜੀਤ ਸਿੰਘ ਨੇ ਬਹੁਤ ਹੀ ਫ਼ਰਾਖ਼-ਦਿਲੀ ਨਾਲ ਸਾਡੇ ਸਪੱਸ਼ਟੀਕਰਨ ਤੇ ਮਾਫ਼ੀ ਨੂੰ ਪ੍ਰਵਾਨ ਕਰ ਲਿਆ ਸੀ।` ਬਿਆਨ `ਚ ਇਹ ਵੀ ਕਿਹਾ ਗਿਆ ਹੈ ਕਿ ਕੋਚ ਦਾ ਇਰਾਦਾ ਸਿੱਖ ਭਾਈਚਾਰੇ ਨੂੰ ਠੇਸ ਪਹੁੰਚਾਉਣਾ ਬਿਲਕੁਲ ਵੀ ਨਹੀਂ ਸੀ।


ਫ਼ਾਂਡੀ ਅਹਿਮਦ ਖ਼ੁਦ ਪਹਿਲਾਂ ਇੱਕ ਸਟਾਰ ਫ਼ੁੱਟਬਾਲ ਖਿਡਾਰੀ ਰਿਹਾ ਹੈ ਤੇ ਬਹੁਤ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੈਚ ਖੇਡ ਚੁੱਕਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Singapore Football coach apologies from Sikh Reporter