ਸਿੰਗਾਪੁਰ ਸਰਕਾਰ ਨੇ ਜੰਗਲੀ ਜੀਵਾਂ ਨਾਲ ਬਣੇ ਉਤਪਾਦਾਂ ਦੇ ਗ਼ੈਰਕਾਨੂੰਨੀ ਵਪਾਰ 'ਤੇ ਰੋਕ ਲਗਾਉਂਦਿਆਂ ਸੋਮਵਾਰ ਨੂੰ ਕਿਹਾ ਕਿ ਉਹ 2021 ਤੋਂ ਹਾਥੀ ਦੰਦ ਅਤੇ ਇਸ ਦੇ ਉਤਪਾਦਾਂ ਦੀ ਘਰੇਲੂ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏਗੀ।
ਸਰਕਾਰ ਨੇ ਗ਼ੈਰ ਸਰਕਾਰੀ ਸੰਗਠਨਾਂ, ਹਾਥੀ ਦੰਦਾਂ ਦੇ ਸਾਮਾਨ ਵਿਕਰੇਤਾਵਾਂ ਅਤੇ ਹੋਰ ਲੋਕਾਂ ਨਾਲ ਦੋ ਸਾਲ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਐਲਾਨ ‘ਵਿਸ਼ਵ ਹਾਥੀ ਦਿਵਸ ’ਤੇ ਕੀਤਾ।
ਪ੍ਰਸ਼ਾਸਨ ਨੇ ਪਿਛਲੇ ਮਹੀਨੇ ਤਸਕਰੀ ਰਾਹੀਂ ਲਿਆਂਦੇ ਹਾਥੀ ਦੰਦਾਂ ਨਾਲ ਭਰੀਆਂ ਚੀਜ਼ਾਂ ਨੂੰ ਜ਼ਬਤ ਕੀਤਾ ਸੀ। ਇਸ ਦੌਰਾਨ ਤਸਕਰਾਂ ਤੋਂ ਕਰੀਬ 9 ਟਨ ਪਾਬੰਦੀਸ਼ੁਦਾ ਹਾਥੀ ਦੰਦ ਬਰਾਮਦ ਹੋਏ ਸਨ।
ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਹ 300 ਅਫਰੀਕੀ ਹਾਥੀਆਂ ਤੋਂ ਇਕੱਤਰ ਕੀਤਾ ਗਿਆ ਹੋਵੇਗਾ। ਇਸ ਦੀ ਮਾਰਕੀਟ ਕੀਮਤ 129 ਮਿਲੀਅਨ ਡਾਲਰ ਦੱਸੀ ਗਈ ਸੀ। ਜਿਹਾ ਇਸ ਤੱਥ ਦੇ ਬਾਵਜੂਦ ਹੋਇਆ ਕਿ 1990 ਤੋਂ ਸਿੰਗਾਪੁਰ ਵਿੱਚ ਹਾਥੀ ਦੰਦ ਨਾਲ ਬਣੀਆਂ ਸਾਰੀਆਂ ਕਿਸਮਾਂ ਦੇ ਉਤਪਾਦਾਂ ਦੀ ਅੰਤਰਰਾਸ਼ਟਰੀ ਵਪਾਰ ਵਿੱਚ ਪਾਬੰਦੀ ਹੈ। ਇਥੇ ਸਾਮਾਨ ਸਿਰਫ ਕੁਝ ਸ਼ਰਤਾਂ ਨਾਲ ਇੱਥੇ ਵੇਚਿਆ ਜਾ ਸਕਦਾ ਹੈ।