ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਖ-ਵੱਖ ਸਮੇਂ `ਤੇ ਮਹਿਲਾ ਨੇ ਗੋਦ ਲਏ ਬੱਚੇ, ਦੋਵੇਂ ਨਿਕਲੇ ਭੈਣ-ਭਰਾ

ਵੱਖ-ਵੱਖ ਸਮੇਂ `ਤੇ ਮਹਿਲਾ ਨੇ ਗੋਦ ਲਏ ਬੱਚੇ, ਦੋਵੇਂ ਨਿਕਲੇ ਭੈਣ-ਭਰਾ

ਇਕ ਮਾਂ ਨੂੰ ਉਸ ਸਮੇਂ ਤਕੜਾ ਝਟਕਾ ਲੱਗਿਆ ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਉਸਨੇ ਜਿਨ੍ਹਾਂ ਦੋ ਬੱਚਿਆਂ ਨੂੰ ਅਲੱਗ-ਅਲੱਗ ਸਮੇਂ `ਤੇ ਗੋਦ ਲਿਆ ਹੈ, ਉਹ ਭਾਈ-ਭੈਣ ਹਨ। ਮਾਮਲਾ ਅਮਰੀਕਾ ਦੇ ਕੋਲੋਰਾਡੋ ਦਾ ਹੈ। ਜਿੱਥੇ ਕੈਟੀ ਪੇਜ਼ ਨਾਮ ਦੀ ਇਮ ਮਹਿਲਾ ਨੇ ਆਪਣੇ ਇਕੱਲੇਪਣ ਨੂੰ ਦੂਰ ਕਰਨ ਅਤੇ ਜਿ਼ੰਦਗੀ ਨੂੰ ਬਦਲਣ ਲਈ ਦੋ ਬੱਚਿਆਂ ਨੂੰ ਗੋਦ ਲਿਆ ਸੀ। ਬੱਚੇ ਗੋਦ ਲੇਣ ਤੋਂ ਪਹਿਲਾ ਕੇਟੀ ਦਾ ਤਲਾਕ ਹੋ ਗਿਆ ਸੀ। ਡੇਲੀ ਮੇਲ ਦੀ ਖਬਰ ਮੁਤਾਬਕ ਤਲਾਕ ਦੇ ਬਾਅਦ ਨਵੇਂ ਤਰੀਕੇ ਨਾਲ ਜਿ਼ੰਦਗੀ ਸ਼ੁਰੂ ਕਰਨ ਲਈ ਕੇਟੀ ਨੇ ਨਵੀਂ ਨੌਕਰੀ ਦੀ ਸ਼ੁਰੂਆਤ ਕੀਤੀ ਅਤੇ ਨਵਾਂ ਘਰ ਵੀ ਲਿਆ।


ਸਾਲ 2016 `ਚ ਕੈਟੀ ਨੂੰ ਇਕ ਅਨਾਥ ਘਰ ਤੋਂ ਫੋਨ ਆਇਆ। ਉਨ੍ਹਾਂ ਕਿਹਾ ਕਿ ਇੱਥੇ ਕੋਈ ਚਾਰ ਦਿਨ ਦਾ ਬੱਚੇ ਛੱਡ ਗਿਆ ਹੈ। ਕੈਟੀ ਉਸ ਬੱਚੇ ਨੂੰ ਆਪਣੇ ਨਾਲ ਲੈ ਆਈ। ਫਿਰ ਉਨ੍ਹਾਂ ਇਸ ਬੱਚੇ ਦੇ ਅਸਲ ਮਾਤਾ-ਪਿਤਾ ਦੀ ਉਡੀਕ ਇਕ ਲੰਬੇ ਸਮੇਂ ਤੱਕ ਕੀਤੀ। ਕੋਈ ਨਹੀਂ ਆਇਆ।


ਇਸ ਤੋਂ ਬਾਅਦ ਅਦਾਲਤ ਤੋਂ ਉਨ੍ਹਾਂ ਇਸ ਬੱਚੇ ਦੀ ਪੂਰੀ ਜਿ਼ੰਮੇਵਾਰੀ ਲੈ ਲਈ। ਬੱਚੇ ਦਾ ਨਾਮ ਗ੍ਰੇਸਨ ਰੱਖਿਆ।


ਕੁਝ ਦਿਨਾਂ ਬਾਅਦ ਕੈਟੀ ਨੂੰ ਇਕ ਹੋਰ ਚਾਰ ਦਿਨ ਦੇ ਬੱਚੇ ਲਈ ਫੋਨ ਆਇਆ। ਇਸ `ਚ ਕੈਟੀ ਨੂੰ ਪਤਾ ਚਲਿਆ ਕਿ ਇਸ ਬਾਰ ਕੋਈ ਲੜਕੀ ਛੱਡ ਗਿਆ ਹੈ। ਉਹ ਉਸ ਨੂੰ ਵੀ ਆਪਣੇ ਘਰ ਲੈ ਆਈ। ਇਸ ਦਾ ਨਾਮ ਉਨ੍ਹਾਂ ਹਨਾ ਰੱਖਿਆ। ਇਯ ਦੇ ਬਾਅਦ ਸਟੋਰੀ `ਚ ਇਕ ਨਵਾਂ ਮੋੜ ਆਉਂਦਾ ਹੈ।


ਕੈਟੀ ਨੇ ਇਸ `ਚ ਨੋਟ ਕੀਤਾ ਕਿ ਰਜਿਸਟਰ `ਚ ਦੋਵੇਂ ਬੱਚਿਆਂ ਦੇ ਬਾਈਓਲਾਜੀਕਲ ਮਾਂ ਦਾ ਨਾਮ ਇਕ ਹੀ ਹੈ। ਕੈਟੀ ਨੇ ਇਹ ਵੀ ਨੋਟ ਕੀਤਾ ਕਿ ਨਵ ਜੰਮੀ ਲੜਕੀ ਦੀ ਮੈਡੀਕਲ ਕੰਡੀਸ਼ਨ ਬਿਲਕੁਲ ਗ੍ਰੇਸਨ ਵਰਗੀ ਹੈ। ਕੈਟੀ ਨੇ ਦੋਵੇਂ ਬੱਚੇ ਹਨਾ ਅਤੇ ਗ੍ਰੇਸਨ ਦਾ ਡੀਐਨਏ ਟੈਸਟ ਕਰਵਾਇਆ। ਦੋਵੇਂ ਬਾਈਓਲਾਜੀਕਲ ਭਾਈ-ਭੈਣ ਨਿਕਲੇ।


ਕੈਟੀ ਨੇ ਬੱਚਿਆਂ ਦੀ ਅਸਲ ਮਾਂ ਦਾ ਪਤਾ ਲਗਾਇਆ। ਕੈਟੀ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਤੀਜਾ ਬੱਚਾ ਵੀ ਗੋਦ ਲੈਣਾ ਚਾਹੁੰਦੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Single mother gets the shock of her life after discovering her two adopted children are actually siblings