ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਕਾਗੋ : ਗੋਦ ਭਰਾਈ ਸਮਾਗਮ ’ਚ ਗੋਲੀਬਾਰੀ, 2 ਬੱਚਿਆਂ ਸਮੇਤ 6 ਜ਼ਖਮੀ

ਸ਼ਿਕਾਗੋ : ਗੋਦ ਭਰਾਈ ਸਮਾਗਮ ’ਚ ਗੋਲੀਬਾਰੀ, 2 ਬੱਚਿਆਂ ਸਮੇਤ 6 ਜ਼ਖਮੀ

ਗੋਦ ਭਰਾਈ ਸਮਾਰੋਹ ਲਈ ਆਏ ਲੋਕਾਂ ਉਤੇ ਕੀਤੀ ਗਈ ਗੋਲੀਬਾਰੀ ਦੀ ਘਟਨਾ ਵਿਚ ਦੋ ਬੱਚਿਆ ਸਮੇਤ 6 ਲੋਕ ਜ਼ਖਮੀ ਹੋ ਗਏ। ਗੋਲੀਬਾਰੀ ਦੋ ਲੋਕਾਂ ਨੇ ਕੀਤੀ ਸੀ। ਜਾਣਕਾਰੀ ਅਨੁਸਾਰ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗਦਾ ਹੈ।  

 

ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਘਿਕਾਰੀਆਂ ਨੂੰ ਘਟਨਾ ਦੀ ਵਿਸਥਾਰਤ ਜਾਣਕਾਰੀ ਨਹੀਂ ਮਿਲ ਸਕੀ, ਕਿਉਂਕਿ ਚਸਮਦੀਦ ਸਹਿਯੋਗ ਨਹੀਂ ਕਰ ਰਹੇ। ਸ਼ਿਕਾਗੋ ਪੁਲਿਸ ਦੇ ਬੁਲਾਰੇ ਏਥਨੀ ਗੁਲੇਲਮੀ ਨੇ ਦੱਸਿਆ ਕਿ ਇਹ ਕਾਫੀ ਦੁੱਖਦਾਇਕ ਘਟਨਾ ਹੈ। ਅੱਠ ਸਾਲਾ ਇਕ ਬੱਚਾ ਅਤੇ 10 ਸਾਲ ਦੀ ਇਕ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹਨ।

 

ਉਨ੍ਹਾਂ ਦੱਸਿਆ ਕਿ ਤਿੰਨ ਪੁਰਸ਼ ਜਿਨ੍ਹਾਂ ਦੀ ਉਮਰ 23 ਤੋਂ 48 ਦੇ ਵਿਚ ਹੈ ਅਤੇ 29 ਸਾਲ ਇਕ ਮਹਿਲਾ ਨੂੰ ਵੀ ਗੋਲੀ ਲੱਗੀ ਹੈ। ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਅਜੇ ਤੱਕ ਕਿਸੇ ਦੀ ਪਹਿਚਾਣ ਨਹੀਂ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Six injured including two children in firing during baby showers in chicago