ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ ’ਚ ਖੱਡ ’ਚ ਡਿੱਗੀ ਬੱਸ, 2 ਭਾਰਤੀਆਂ ਸਮੇਤ 6 ਮੌਤਾਂ

ਨੇਪਾਲ ਦੇ ਬੈਤੜੀ ਸਰਹੱਦ ਨਾਲ ਲੱਗਦੇ ਡਡੇਲਧੂਰਾ ਚ ਇਕ ਬੱਸ 200 ਮੀਟਰ ਡੂੰਘੀ ਖੱਡ ਚ ਡਿੱਗ ਗਈ, ਇਸ ਹਾਦਸੇ ਚ ਦੋ ਭਾਰਤੀ ਲੋਕਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ਚ ਜ਼ਖ਼ਮੀ ਹੋਏ 20 ਲੋਕਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।

 

ਜਾਣਕਾਰੀ ਮੁਤਾਬਕ ਹਾਦਸੇ ਚ ਮਰਨ ਵਾਲੇ ਦੋਨਾਂ ਭਾਰਤੀ ਨਾਗਰਿਕ ਬਿਹਾਰ ਦੇ ਰਹਿਣ ਵਾਲੇ ਹਨ। ਹਾਦਸੇ ਚ ਜ਼ਖ਼ਮੀ ਹੋਏ ਵਿਅਕਤੀ ਨੇ ਦਸਿਆ ਕਿ ਬੱਸ ਚ 32 ਯਾਤਰੀਆਂ ਦੀ ਥਾਂ 40 ਸਵਾਰੀਆਂ ਸਨ। ਨਾਲ ਹੀ ਬੱਸ ਚ ਵਪਾਰ ਲਈ 100 ਕੁਇੰਟਲ ਤੋਂ ਵੱਧ ਸਮਾਨ ਭਰਿਆ ਸੀ।

 

ਉਸ ਨੇ ਅੱਗੇ ਦਸਿਆ ਕਿ 6 ਥਾਂਵਾਂ ਤੇ ਚੈਕ-ਪੋਸਟਾਂ ’ਤੇ ਜਾਂਚ ਮਗਰੋਂ ਵੀ ਅਫਸਰ ਨੇ ਵੱਧ ਯਾਤਰੀਆਂ ਅਤੇ ਵਪਾਰਿਕ ਸਮਾਨ ਹੋਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਅਚਾਨਕ ਇਹ ਹਾਦਸਾ ਵਾਪਰ ਗਿਆ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Six people died including two Indians in a bus accident in nepal