ਸੰਯੁਕਤ ਅਰਬ ਅਮੀਰਾਤ ਵਿੱਚ ਸ਼ਨੀਵਾਰ ਨੂੰ ਇੱਕ ਛੇ ਸਾਲ ਦਾ ਬੱਚਾ ਸਕੂਲ ਦੀ ਬੱਸ ਵਿੱਚ ਸੁੱਤਾ ਰਹਿ ਗਿਆ। ਲੰਬੇ ਸਮੇਂ ਤੱਕ ਬੱਸ ਵਿੱਚ ਬੰਦ ਰਹਿਣ ਕਾਰਨ ਬੱਚੇ ਦੀ ਮੌਤ ਹੋ ਗਈ। ਖਲੀਜ ਟਾਈਮਜ਼ ਦੀ ਰਿਪੋਰਟ ਅਨੁਸਾਰ ਮੁਹੰਮਦ ਫਰਹਾਨ ਫੈਸਲ ਦਾ ਪਰਿਵਾਰ ਕੇਰਲਾ ਦਾ ਹੈ। ਫੈਜ਼ਲ ਇਥੇ ਅਲ ਕਵੋਜ ਵਿੱਚ ਇਸਲਾਮੀ ਸੈਂਟਰ ਵਿਖੇ ਪੜ੍ਹਦਾ ਸੀ।
ਸ਼ਨੀਵਾਰ ਸਵੇਰ ਉਹ ਆਪਣੇ ਘਰ ਤੋਂ ਸਕੂਲ ਬੱਸ ਵਿੱਚ ਚੜ੍ਹਿਆ। ਰਸਤੇ ਵਿੱਚ ਬੱਚੇ ਨੂੰ ਨੀਂਦ ਆ ਗਈ। ਬੱਸ ਵਿੱਚ ਮੌਜੂਦ ਹੋਰ ਵਿਦਿਆਰਥੀ ਸਕੂਲ ਪਹੁੰਚਣ ਉੱਤੇ ਉਤਰ ਗਏ ਪਰ ਕਿਸੇ ਨੇ ਧਿਆਨ ਨਾ ਦਿੱਤਾ ਕਿ ਸੀਟ ਉੱਤੇ ਫੈਸਲ ਸੁੱਤਾ ਰਹਿ ਗਿਆ ਹੈ।
ਛੁੱਟੀ ਸਮੇਂ ਚਾਲਕ ਨੇ ਬੱਸ ਵਿੱਚ ਵੇਖਿਆ ਫੈਸਲ
ਦੁਪਹਿਰ ਨੂੰ ਜਦੋਂ ਸਕੂਲ ਨੂੰ ਛੁੱਟੀ ਹੋਈ ਤਾਂ ਡਰਾਈਵਰ ਨੇ ਬੱਸ ਸਟੈਂਡ ਤੋਂ ਬਾਹਰ ਕੱਢੀ ਤਾਂ ਬੱਚਾ ਬੇਸੁਧ ਮਿਲਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਬੱਚੇ ਨੂੰ ਉਦੋਂ ਵੇਖਿਆ ਗਿਆ ਸੀ ਕਿ ਜਦੋਂ ਬੱਸ ਡਰਾਈਵਰ ਨੇ ਵਿਦਿਆਰਥੀਆਂ ਨੂੰ ਘਰ ਵਾਪਸ ਲੈ ਜਾਣ ਲਈ ਬੱਸ ਨੂੰ ਬਾਹਰ ਕੱਢਿਆ। ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲੜਕੇ ਦੇ ਮਾਪੇ ਲੰਬੇ ਸਮੇਂ ਤੋਂ ਦੁਬਈ ਵਿੱਚ ਰਹਿ ਰਹੇ ਹਨ ਅਤੇ ਪਰਿਵਾਰ ਕਰਮਾ ਵਿੱਚ ਰਹਿੰਦਾ ਹੈ।
ਦੁਬਈ ਪੁਲਿਸ ਨੇ ਕਿਹਾ ਸਾਨੂੰ ਸ਼ਨੀਵਾਰ ਦੁਪਹਿਰ ਤਿੰਨ ਵਜੇ ਸਕੂਲ ਪ੍ਰਬੰਧਨ ਨੇ ਬੱਚੇ ਦੀ ਮੌਤ ਬਾਰੇ ਦੱਸਿਆ। ਪਰਿਵਾਰ ਦੀ ਤਹਰੀਰ ਉੱਤੇ ਮਾਮਲਾ ਦਰਜ ਹੋਵੇਗਾ।