ਅਮਰੀਕਾ ਸਥਿਤ ਓਆਹੂ ਦੀਪ ਦੇ ਨੇੜੇ ਛੋਟੀ ਹਵਾਈ ਪੱਟੀ ਵਿਚ ਉਡਾਨ ਭਰਨ ਦੇ ਤੁਰੰਤ ਬਾਅਦ ਇਕ ਸਕਾਈ ਡਾਈਵਿੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਸਵਾਰੇ ਸਾਰੇ 11 ਲੋਕਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਹੋਏ ਹਾਦਸੇ ਵਿਚ ਪਹਿਲਾਂ ਨੌ ਲੋਕਾਂ ਦੇ ਮਰਨ ਦੀ ਸੂਚਨਾ ਸੀ, ਜਿਸ ਵਿਚ ਤਿੰਨ ਕੰਪਨੀ ਦੇ ਗ੍ਰਾਹਕ ਅਤੇ ਛੇ ਕਰਮਚਾਰੀ ਸ਼ਾਮਲ ਸਨ। ਹਵਾਈ ਪਰਿਵਾਹਨ ਵਿਭਾਗ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਅਧਿਕਾਰੀਆਂ ਨੇ ਬਾਅਦ ਵਿਚ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿਚ ਸਵਾਰ ਸਾਰੇ 11 ਲੋਕਾਂ ਦੀ ਮੌਤ ਹੋ ਗਈ ਹੈ। ਦੋ ਇੰਜਣਾਂ ਵਾਲੇ ਇਸ ਬੀਚਕ੍ਰਾਫਟ ਕਿੰਗ ਏਅਰ ਜਹਾਜ਼ ਨੇ ਡਿਲੀਘਮ ਏਅਰਫਿਲਡ ਤੋਂ ਉਡਾਨ ਭਰੀ ਸੀ।
ਘਟਨਾ ਸਥਾਨ ਉਤੇ ਮੌਜੂਦ ਸਟੀਵਨ ਟਿਕਮੇਅਰ ਨੇ ਦੱਸਿਆ ਕਿ ਅਸੀਂ ਜਹਾਜ਼ ਦੇ ਉਡਾਨ ਦੇ ਕੁਝ ਸਮੇਂ ਬਾਅਦ ਹੀ ਦੇਖਿਆ ਕਿ ਪੂਰਾ ਜਹਾਜ਼ ਅੱਗ ਦੀਆਂ ਲਾਟਾਂ ਵਿਚ ਘਿਰ ਗਿਆ। ਉਥੇ, ਹਵਾਈ ਪਰਿਵਾਹਨ ਵਿਭਾਗ ਦੇ ਅਧਿਕਾਰੀਆਂ ਨੇ ਟਵੀਟ ਕਰਕੇ ਦੱਸਿਆ ਕਿ ਜਹਾਜ਼ ਵਿਚ ਸਵਾਰ 11 ਲੋਕਾਂ ਦੀ ਮੌਤ ਹੋ ਗਈ ਅਤੇ ਕੋਈ ਬਚ ਨਹੀਂ ਸਕਿਆ। ਇਸ ਤੋਂ ਪਹਿਲਾਂ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਨੌ ਲੋਕਾਂ ਦੀ ਮੌਤ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਡਿਲੀਘਮ ਏਅਰਫੀਲਡ ਦੀ ਜ਼ਿਆਦਾਤਰ ਵਰਤੋਂ ਸਕਾਈ ਡਾਈਵਿੰਗ ਅਤੇ ਗਲਾਈਡਰ ਉਡਾਨਾਂ ਲਈ ਕੀਤੀ ਜਾਂਦੀ ਹੈ। ਹਵਾਈ ਇਸਦੀ ਸਹੂਲਤ ਸੈਨਾ ਨਾਲ ਸਾਂਝਾ ਕਰਦਾ ਹੈ, ਜੋ ਹੈਲੀਕਾਪਟਰ ਨਾਈਟ–ਵਿਜ਼ਨ ਟ੍ਰੇਨਿੰਗ ਲਈ ਉਸਦੀ ਵਰਤੋਂ ਕਰਦਾ ਹੈ।