ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਦੁਨੀਆ ’ਚ ਕਈ ਥਾਵਾਂ ਉਤੇ ਦਿਨੇ ਵੀ ਹੋਵੇਗੀ ਰਾਤ

ਅੱਜ ਦੁਨੀਆ ’ਚ ਕਈ ਥਾਵਾਂ ਉਤੇ ਦਿਨੇ ਵੀ ਹੋਵੇਗੀ ਰਾਤ

ਅੱਜ ਦੁਨੀਆ ਭਰ ਵਿਚ ਕਈ ਥਾਵਾਂ ਉਤੇ ਅੱਜ ਦਿਨ ਸਮੇਂ ਵੀ ਰਾਤ ਵਰਗਾ ਨਜ਼ਾਰਾ ਦਿਖਾਈ ਦੇਵੇਗਾ।  ਦਰਅਸਲ ਅੱਜ ਲੱਗ ਰਿਹਾ ਸੂਰਜ ਗ੍ਰਹਿਣ ਸਾਲ ਦਾ ਪਹਿਲਾਂ Total Solar Eclipse 2019 ਹੈ।  ਜਨਵਰੀ 2019 ਵਿਚ ਲੱਗਿਆ ਸੂਰਜ ਗ੍ਰਹਿਣ ਅੱਧਾ ਅਧੂਰਾ ਸੀ। ਅੱਜ ਦਾ ਗ੍ਰਹਿਣ ਭਾਰਤ ਵਿਚ ਨਜ਼ਰ ਨਹੀਂ ਆਵੇਗਾ। ਇਸ ਦੇ ਦੱਖਣੀ ਅਮਰੀਕਾ, ਦੱਖਣੀ ਮੱਧ ਅਮਰੀਕਾ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਖੇਤਰ ਵਿਚ ਦੇਖਿਆ ਜਾ ਸਕੇਗਾ।  ਭਾਰਤੀ ਸਮੇਂ ਅਨੁਸਾਰ ਗ੍ਰਹਿਣ ਮੰਗਲਵਾਰ 2 ਜੁਲਾਈ ਨੂੰ ਰਾਤ 10.25 ਵਜੇ ਸ਼ੁਰੂ ਹੋਵੇਗਾ।

 

ਇਸ ਦੌਰਾਨ ਭਾਰਤ ਵਿਚ ਇੱਥੇ ਰਾਤ ਹੋਵੇਗੀ, ਉਥੇ ਚਿਲੀ, ਅਰਜਨਟੀਨਾ ਅਤੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿਚ ਦਿਨ ਦਾ ਸਮਾਂ ਹੋਵੇਗਾ। ਗ੍ਰਹਿਣ ਦਾ ਸਮਾਂ ਕਰੀਬ 4 ਮਿੰਟ 33 ਸੈਕਿੰਡ ਦਾ ਹੋਵੇਗਾ, ਜਿਸ ਨਾਲ 11 ਹਜ਼ਾਰ ਕਿਲੋਮੀਟਰ ਦੇ ਦਾਇਰੇ ਵਿਚ ਦਿਨ ਵਿਚ ਰਾਤ ਵਰਗਾ ਨਜ਼ਾਰਾ ਦਿਖਾਈ ਦੇਵੇਗਾ।

 

ਅਗਸਤ 2017 ਵਿਚ ਹੋਏ ਪਿਛਲੇ ਪੂਰਨ ਸੂਰਜ ਗ੍ਰਹਿਣ ਦੇ ਮੁਕਾਬਲੇ ਇਸ ਸੂਰਜ ਗ੍ਰਹਿਣ ਦਾ ਪੂਰਾ ਸਮਾਂ ਲਗਭਗ ਦੁਗਣਾ ਹੋਵੇਗਾ। ਉਸ ਵਕਤ ਪੂਰਣ ਸੂਰਜ ਗ੍ਰਹਿਣ ਸਿਰਫ 2 ਮਿੰਟ, 40 ਸੈਕਿੰਡ ਤੱਕ ਚਲਿਆ ਸੀ।

 

ਇਹ ਨਜ਼ਾਰਾ ਲਾ ਸੇਰੇਨਾ, ਸੈਨ ਜੁਆਨ, ਬ੍ਰਾਗਾਡੋ, ਜੂਨਿਨ ਔਰਰਿਓ ਕੁਆਰਟੋ, ਚਿਲੀ ਅਤੇ ਅਰਜਨਟੀਨਾ ਦੇ ਕੁਝ ਸ਼ਹਿਰ ਹੈ ਜਿੱਥੇ ਅੱਜ ਦਾ ਪੂਰਾ ਸੂਰਜ ਗ੍ਰਹਿਣ ਦੇਖਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਜਦੋਂ ਸੂਰਜ ਅਤੇ ਪ੍ਰਥਿਵੀ਼ ਵਿਚ ਚੰਦਰਮਾ ਆ ਜਾਂਦਾ ਹੈ, ਤਾਂ ਸੂਰਜ ਗ੍ਰਹਿਣ ਹੁੰਦਾ ਹੈ। ਚੰਦਰਮਾ ਅਧ ਅਧੂਰਾ ਜਾਂ ਪੂਰਾ ਸੂਰਜ ਨੂੰ ਢਕ ਲੈਦਾ ਹੈ ਅਤੇ ਚੰਦਰਮਾ ਦੀ ਛਾਂ ਧਰਤੀ ਉਤੇ ਪੈਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:solar eclipse 2019 today this 11000 km stretch will plunge into midday darkness