ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੇ ਸਊਦੀ ਅਰਬ ਦੌਰੇ ਮੌਕੇ ਕੁਝ ਦੁਵੱਲੇ ਸਮਝੌਤੇ ਹੋਣ ਦੀ ਆਸ

PM ਮੋਦੀ ਦੇ ਸਊਦੀ ਅਰਬ ਦੌਰੇ ਮੌਕੇ ਕੁਝ ਦੁਵੱਲੇ ਸਮਝੌਤੇ ਹੋਣ ਦੀ ਆਸ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੀ ਦੋ–ਦਿਨਾ ਸਊਦੀ ਅਰਬ ਯਾਤਰਾ ਲਈ ਰਿਆਧ ਪੁੱਜ ਚੁੱਕੇ ਹਨ। ਉਹ ਸੋਮਵਾਰ ਦੇਰ ਰਾਤੀਂ ਦਿੱਲੀ ਤੋਂ ਰਵਾਨਾ ਹੋਏ ਸਨ। ਸਊਦੀ ਅਰਬ ਦੇ ਬਹੁ–ਚਰਚਿਤ ਸਾਲਾਨਾ ਵਿੱਤੀ ਸੰਮੇਲਨ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਕਈ ਹੋਰ ਦੇਸ਼ਾਂ ਦੇ ਆਗੂ ਭਾਗ ਲੈਣਗੇ। ਸ੍ਰੀ ਮੋਦੀ 29 ਅਕਤੂਬਰ ਦੀ ਰਾਤ ਨੂੰ ਹੀ ਦਿੱਲੀ ਪਰਤ ਆਉਣਗੇ।

 

 

ਅੱਜ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਇਸ ਤੀਜੇ ਸੰਮੇਲਨ ‘ਫ਼ਿਊਚਰ ਇਨਵੈਸਟਮੈਂਟ’ ਫ਼ੋਰਮ ਦਾ ਮੰਤਵ ਖਾੜੀ ਦੇਸ਼ ਦੀ ਤੇਲ–ਆਧਾਰਤ ਅਰਥ–ਵਿਵਸਥਾ ਨੂੰ ਵੱਖੋ–ਵੱਖਰੇ ਤਰੀਕੇ ਮਦਦ ਦੇਣ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਖਿੱਚਣਾ ਹੈ।

 

 

ਸ੍ਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਰਣਨੀਤਕ ਭਾਈਵਾਲੀ ਕੌਂਸਲ ਦੀ ਸਥਾਪਨਾ ਨਾਲ ਦੋਵੇਂ ਦੇਸ਼ਾਂ ਵਿਚਲੇ ਸਬੰਧਾਂ ਵਿੱਚ ਹੋਰ ਮਜ਼ਬੂਤੀ ਆਵੇਗੀ। ਉਹ ਮੰਚ ਤੋਂ ਵੀ ਸੰਬੋਧਨ ਕਰਨਗੇ ਤੇ ਇਸ ਦੇ ਨਾਲ ਹੀ ਉਹ ਸਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜ਼ੀਜ਼ ਤੇ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ।

 

 

ਦੋਵੇਂ ਦੇਸ਼ ਤੇਲ ਤੇ ਗੈਸ, ਨਵੀਂ ਤੇ ਨਵਿਆਉਣਯੋਗ ਊਰਜਾ ਤੇ ਸ਼ਹਿਰੀ ਹਵਾਬਾਜ਼ੀ ਜਿਹੇ ਖੇਤਰਾਂ ’ਚ ਸਮਝੌਤਿਆਂ ਉੱਤੇ ਹਸਤਾਖਰ ਵੀ ਕਰ ਸਕਦੇ ਹਨ। ਇਸ ਤਿੰਨ ਦਿਨ ਪਹਿਲਕਦਮੀ–ਫ਼ੋਰਮ ਵਿੱਚ ਸਰਕਾਰ, ਉਦਯੋਗਪਤੀ ਤੇ ਫ਼ੰਡ ਮੁਹੱਈਆ ਕਰਵਾਉਣ ਵਾਲੀਆਂ ਸ਼ਖ਼ਸੀਅਤਾਂ ਭਾਗ ਲੈਣਗੀਆਂ। ਇਸ ਮੀਟਿੰਗ ’ਚ ਵਿਸ਼ਵ ਵਪਾਰ ਤੇ ਉਸ ਦੇ ਰੁਝਾਨ ਬਾਰੇ ਚਰਚਾ ਦੇ ਨਾਲ ਆਉਣ ਵਾਲੇ ਦਹਾਕਿਆਂ ਦੌਰਾਨ ਵਿਸ਼ਵ ਨਿਵੇਸ਼ ਦ੍ਰਿਸ਼ ਨੂੰ ਲੈ ਕੇ ਮੌਕਿਆਂ ਤੇ ਚੁਣੌਤੀਆਂ ਬਾਰੇ ਗੱਲਬਾਤ ਕੀਤੀ ਜਾਵੇਗੀ।

 

 

ਇਸ ਮੀਟਿੰਗ ਦੌਰਾਨ ਅਮਰੀਕੀ ਵਿੱਤ ਮੰਤਰੀ ਸਟੀਵਨ ਨਿਊਚਿਨ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਕਾਰ ਤੇ ਜਵਾਈ ਜੈਰੇਡ ਕੁਸ਼ਨੇਰ ਵੀ ਮੌਜੂਦ ਰਹਿਣਗੇ।

 

 

ਕੁਝ ਮੀਡੀਆ ਰਿਪੋਰਟਾਂ ਮੁਤਾਬਕ ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਲਗਾਤਾਰ ਦੂਜੀ ਵਾਰ ਸ਼ਾਮਲ ਹੋਣਗੇ। ਉਂਝ ਸ੍ਰੀ ਖ਼ਾਨ ਦੇ ਇੱਥੇ ਪੁੱਜਣ ਬਾਰੇ ਕੋਈ ਅਧਿਕਾਰਤ ਐਲਾਨ ਹਾਲੇ ਤੱਕ ਨਹੀਂ ਕੀਤਾ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Some bilateral agreements possible during PM Modi s Saudi Arabia Visit