ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸਮਾਨੀ ਬਿਜਲੀ ਨਾਲ ਵਿਅਕਤੀ ਦਾ ਹੋਇਆ ਸਾਹਮਣਾ, ਕੈਮਰੇ 'ਚ ਕੈਦ ਹੋਈ ਘਟਨਾ

 

ਇਸ ਘਟਨਾ ਨੂੰ ਵੇਖਣ ਤੋਂ ਬਾਅਦ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਬੱਦਲ ਗਰਜ ਰਹੇ ਹੁੰਦੇ ਹਨ ਅਤੇ ਮੀਂਹ ਵਿੱਚ ਬਿਜਲੀ ਚਮਕਦੀ ਹੈ ਤਾਂ ਘਰ ਦੇ ਅੰਦਰ ਹੀ ਕਿਉਂ ਰਹਿਣ ਲਈ ਕਿਹਾ ਜਾਂਦਾ ਹੈ। ਇਸ ਘਟਨਾ ਨੂੰ ਵੇਖਣ ਤੋਂ ਬਾਅਦ, ਤੁਸੀਂ ਖੁਦ ਕਲਪਨਾ ਕਰ ਸਕਦੇ ਹੋ ਕਿ ਮੀਂਹ ਦੌਰਾਨ ਬਾਹਰ ਆਉਣਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ।

 

ਦੱਖਣੀ ਕੈਰੋਲਿਨਾ ਦੇ ਇਕ ਵਿਅਕਤੀ ਦਾ ਅਸਮਾਨੀ ਬਿਜਲੀ ਨਾਲ ਸਾਹਮਣਾ ਹੋਇਆ ਅਤੇ ਉਹ ਵਾਲ ਵਾਲ ਇਸ ਘਟਨਾ ਤੋਂ ਬਚ ਗਿਆ। ਰੋਮਯੂਲਸ ਮੈਕਨੀਲ ਨੇ ਇਸ ਭਿਆਨਕ ਘਟਨਾ ਦਾ ਵੀਡੀਓ ਆਪਣੀ ਫੇਸਬੁੱਕ 'ਤੇ ਸਾਂਝਾ ਕੀਤਾ ਹੈ। ਇਸ ਘਟਨਾ ਦਾ ਉਨ੍ਹਾਂ ਨੇ ਇੱਕ ਡਰਾਉਣਾ ਤਜ਼ਰਬਾ ਸਾਂਝਾ ਕੀਤਾ, ਜਿਸ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੈਕਨੀਲ ਮੌਤ ਦੇ ਕਿੰਨਾ ਨੇੜੇ ਰਿਹਾ ਹੈ।

 

 

 

ਲੋਕ ਇਸ ਘਟਨਾ ਨੂੰ ਕੈਮਰੇ ਵਿੱਚ ਕੈਦ ਦੇਖ ਕੇ ਹੈਰਾਨ ਰਹਿ ਗਏ ਅਤੇ ਸੈਂਕੜੇ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਲੋਕ ਉਨ੍ਹਾਂ ਦੇ ਸੁਰੱਖਿਅਤ ਬਚਾਅ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਵੀ ਦੇ ਰਹੇ ਹਨ ਅਤੇ ਰੱਬ ਨੂੰ ਅਰਦਾਸ ਕਰਦਿਆਂ ਟਿੱਪਣੀਆਂ ਪੋਸਟ ਕਰ ਰਹੇ ਹਨ।

 

ਕੁਝ ਲੋਕ ਇਸ ਘਟਨਾ ਤੋਂ ਘਬਰਾ ਗਏ ਹਨ, ਕੁਝ ਲੋਕ ਮਜ਼ਾਕ ਨਾਲ ਟਿੱਪਣੀ ਕਰ ਰਹੇ ਹਨ ਕਿ ਜਦੋਂ ਮੈਕਨੀਲ ਆਪਣੀ ਕਿਸਮਤ ਨਾਲ ਬਚ ਗਿਆ, ਤਾਂ ਉਸ ਨੂੰ ਹੁਣ ਲਾਟਰੀ ਟਿਕਟ ਵੀ ਖ਼ਰੀਦਣੀ ਚਾਹੀਦੀ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:south carolina ma scaped narrowly by lightning incident captured in camera