ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੱਖਣੀ ਕੋਰੀਆ: ਕੋਰੋਨਾ ਵਾਇਰਸ ਦੇ 813 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 3150 ਪੁੱਜੀ

ਦੱਖਣੀ ਕੋਰੀਆ ਨੇ ਸ਼ਨਿੱਚਰਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤਾਂ ਦੇ 813 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਅਤੇ ਇਸ ਦੇ ਨਾਲ ਹੀ ਦੇਸ਼ ਵਿੱਚ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 3,150 ਹੋ ਗਈ। ਇਸ ਦੇਸ਼ ਵਿੱਚ ਇੱਕੋ ਦਿਨ ਸਾਹਮਣੇ ਆਉਣ ਵਾਲੇ ਪੀੜਤਾਂ ਦੇ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ।

 

ਅਧਿਕਾਰੀਆਂ ਨੇ ਇਕ ਵਿਅਕਤੀ ਦੇ ਮੁੜ ਤੋਂ ਪੀੜਤ ਹੋਣ ਦਾ ਦੇਸ਼ ਵਿੱਚ ਪਹਿਲਾ ਮਾਮਲਾ ਦਰਜ ਕੀਤਾ ਹੈ। ਦੱਖਣੀ ਕੋਰੀਆ ਵਿੱਚ ਇਕ 73 ਸਾਲਾ ਔਰਤ ਦੇ ਨਮੂਨੇ ਬਿਮਾਰੀ ਤੋਂ ਉਭਰਨ ਤੋਂ ਬਾਅਦ ਸਕਾਰਾਤਮਕ ਪਾਏ ਗਏ। ਰੋਗ ਕੋਟਰੰਲ ਅਤੇ ਰੋਕਥਾਮ ਲਈ ਕੋਰੀਆ ਕੇਂਦਰ ਦੇ ਅਧਿਕਾਰੀ ਕਵੋਨ ਜੁਨ ਵੁਕ ਨੇ ਕਿਹਾ ਹੈ ਕਿ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਜਾਣ ਕਾਰਨ ਇਹ ਮੁੜ ਬਿਮਾਰ ਹੋਈ।

 

ਉਨ੍ਹਾਂ ਕਿਹਾ ਕਿ ਚੀਨ ਵਿੱਚ ਮੁੜ ਇਨਫੈਕਸ਼ਨ ਦੇ ਘੱਟੋ ਘੱਟ 10 ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਦੇ ਕੇਂਦਰਾਂ ਨੇ ਕਿਹਾ ਕਿ 90 ਫੀਸਦੀ ਤੋਂ ਜ਼ਿਆਦਾ ਮਾਮਲੇ ਦਾਏਗੂ ਸ਼ਹਿਰ ਅਤੇ ਗੁਆਂਢੀ ਉੱਤਰ ਗੋਚੋਔਂਗਸਾਂਗ ਵਿੱਚ ਸਾਹਮਣੇ ਆਏ ਹਨ। ਦੇਏਗੂ ਵਿੱਚ ਇਸ ਨਾਲ ਤਿੰਨ ਔਰਤਾਂ ਅਤੇ ਇੱਕ ਪੁਰਸ਼ ਦੀ ਮੌਤ ਹੋਣ ਨਾਲ ਮ੍ਰਿਤਕ ਗਿਣਤੀ ਵੱਧ ਕੇ 17 ਹੋ ਗਈ ਹੈ।

 

ਦੱਖਣੀ ਕੋਰੀਆ ਵਿੱਚ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਸ਼ਿੰਚੋਨਜੀ ਚਰਚ ਜੀਸਸ ਨਾਲ ਜੁੜੇ 2,60,000 ਤੋਂ ਵੱਧ ਮੈਂਬਰਾਂ ਦੀ ਡਾਕਟਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

 

ਦਰਅਸਲ, ਦੱਖਣੀ ਕੋਰੀਆ ਵਿੱਚ ਇਸ ਵਾਇਰਸ ਨਾਲ ਪੀੜਤਾਂ ਦੇ ਕਰੀਬ ਅੱਧੇ ਮਾਮਲੇ ਇਸੇ ਚਰਚ ਨਾਲ ਜੁੜੇ ਹਨ, ਇਸ ਲਈ ਇਸੇ ਪੇਸ਼ ਵਿੱਚ ਬਿਮਾਰੀ ਦਾ ਕੇਂਦਰ ਮੰਨਿਆ ਜਾ ਰਿਹਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:South Korea reports 813 more corona virus cases total 3150