ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ : ਸਪੇਨ 'ਚ ਇੱਕ ਦਿਨ 'ਚ 864 ਮੌਤਾਂ, ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ

ਦੁਨੀਆ ਭਰ 'ਚ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੇ 180 ਦੇਸ਼ਾਂ 'ਚ ਸਭ ਤੋਂ ਵੱਧ ਮੌਤਾਂ ਵਾਲੇ ਦੂਜੇ ਨੰਬਰ ਦੇ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਸਪੇਨ ਵਿੱਚ 864 ਲੋਕਾਂ ਦੀ ਮੌਤ ਹੋ ਗਈ ਹੈ। ਇਹ ਕੋਰੋਨਾ ਵਾਇਰਸ ਨਾਲ ਸਪੇਨ 'ਚ ਇੱਕ ਦਿਨ ਵਿੱਚ ਹੋਈਆਂ ਸਭ ਤੋਂ ਵੱਧ ਮੌਤਾਂ ਹਨ। ਸਪੇਨ 'ਚ ਕੋਰੋਨਾ ਪਾਜੀਟਿਵ ਮਾਮਲਿਆਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ, ਜਦਕਿ ਕੁੱਲ ਮੌਤ ਦੀ ਗਿਣਤੀ 9053 ਤੱਕ ਪਹੁੰਚ ਗਈ ਹੈ। ਮੰਗਲਵਾਰ ਤੱਕ ਸਪੇਨ 'ਚ 8189 ਮੌਤਾਂ ਹੋਈਆਂ ਸਨ, ਜਦਕਿ ਪਾਜੀਟਿਵ ਮਾਮਲਿਆਂ ਦੀ ਗਿਣਤੀ 94,417 ਸੀ। ਸਪੇਨ 'ਚ ਹੁਣ ਤਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1,05,792 ਹੋ ਗਈ ਹੈ।
 

ਸਪੇਨ 'ਚ ਬੀਤੀ 14 ਮਾਰਚ ਨੂੰ ਲੌਕਡਾਊਨ ਲੱਗਿਆ ਸੀ, ਪਰ ਮਰੀਜ਼ਾਂ ਅਤੇ ਮੌਤਾਂ ਦੇ ਵੱਧਦੇ ਅੰਕੜਿਆਂ ਤੋਂ ਲੱਗਦਾ ਹੈ ਕਿ ਇੱਥੇ ਕੋਰੋਨਾ ਫੈਲਣਾ ਬੰਦ ਨਹੀਂ ਹੋਇਆ ਹੈ। ਸਪੇਨ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਿਮਾਰੀ ਹੁਣ ਸਟੈਬਲਾਈਜ਼ੇਸ਼ਨ ਫ਼ੇਜ਼ 'ਚ ਪਹੁੰਚ ਸਕਦੀ ਹੈ। ਮਤਲਬ ਅਜਿਹੀ ਸਥਿਤੀ ਜਦੋਂ ਮੌਤ ਅਤੇ ਨਵੇਂ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਬਹੁਤ ਜ਼ਿਆਦਾ ਵਧਣਾ ਬੰਦ ਹੋ ਜਾਵੇ।
 

ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਸਰਕਾਰ 'ਤੇ ਵਿਰੋਧੀ ਧਿਰ ਨੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਸਰਕਾਰ ਨੇ ਸਹੀ ਸਮੇਂ 'ਤੇ ਸਖ਼ਤ ਅਤੇ ਜ਼ਰੂਰੀ ਕਦਮ ਨਹੀਂ ਚੁੱਕੇ। ਸਰਕਾਰ ਕਹਿ ਰਹੀ ਹੈ ਕਿ ਉਹ ਵਿਸ਼ਵ ਸਿਹਤ ਸੰਗਠਨ ਅਤੇ ਸਰਕਾਰੀ ਮਾਹਿਰਾਂ ਦੀ ਸਲਾਹ 'ਤੇ ਕੰਮ ਕਰ ਰਹੀ ਹੈ।
 

ਚੀਨ ਤੋਂ ਸ਼ੁਰੂ ਹੋਏ ਕੋਰੋਨਾ ਦੇ ਕਹਿਰ ਦਾ ਸੱਭ ਤੋਂ ਵੱਡਾ ਸ਼ਿਕਾਰ ਯੂਰਪੀ ਦੇਸ਼ ਇਟਲੀ ਬਣਿਆ ਹੈ, ਜਿੱਥੇ ਹੁਣ ਤਕ 12 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਮੌਤਾਂ ਦੇ ਮਾਮਲੇ 'ਚ ਸਪੇਨ ਦੂਜੇ ਨੰਬਰ 'ਤੇ ਹੈ ਅਤੇ ਇਸ ਤੋਂ ਬਾਅਦ ਅਮਰੀਕਾ ਹੈ, ਜਿੱਥੇ ਹੁਣ ਤਕ 4000 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
 

ਅਮਰੀਕਾ ਤੋਂ ਬਾਅਦ ਫ਼ਰਾਂਸ ਹੈ, ਜਿੱਥੇ 3500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਪੰਜਵੇਂ ਨੰਬਰ 'ਤੇ ਹੈ, ਜਿੱਥੇ ਅਧਿਕਾਰਤ ਤੌਰ 'ਤੇ 3300 ਤੋਂ ਵੱਧ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। 500 ਤੋਂ ਵੱਧ ਮੌਤਾਂ ਵਾਲੇ ਦੇਸ਼ਾਂ 'ਚ ਈਰਾਨ, ਯੂਨਾਈਟਿਡ ਕਿੰਗਡਮ, ਨੀਦਰਲੈਂਡਸ, ਜਰਮਨੀ, ਬੈਲਜ਼ੀਅਮ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spain Corona Virus Deaths Rise by 864 in Deadliest Day of Outbreak