ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪੇਨ ਨੇ ਭਾਰਤ ਨੂੰ 4 ਸਾਲ ਪਹਿਲਾਂ ਕੀਤੀ ਮਦਦ ਲਈ ਦਿੱਤਾ ਸਨਮਾਨ

ਨੇਪਾਲ ਦੀ ਸੱਤਾਧਾਰੀ ਪਾਰਟੀ ਬੇਸ਼ੱਕ ਮੌਜੂਦਾ ਦੌਰ ਚ ਚੀਨ ਨੇੜੇ ਜਾਣ ਦੀ ਕੋਸ਼ਿਸ਼ ਚ ਲੱਗੀ ਹੈ ਪਰ ਸਾਲ 2015 ਚ ਨੇਪਾਲ ਦੇ ਭੂਚਾਲ ਪੀੜਤਾਂ ਦੀ ਮਦਦ ਲਈ ਭਾਰਤ ਦੀ ਮੁਸਤੈਦੀ ਨੂੰ ਵਿਸ਼ਵ ਪੱਧਰ ਤੇ ਸਰਾਹਿਆ ਗਿਆ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਸਪੇਨ ਨੇ ਆਪਣੇ 71 ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਚ ਭਾਰਤ ਵਲੋਂ ਚਾਰ ਸਾਲ ਪਹਿਲਾਂ ਕੀਤੀ ਗਈ ਮਦਦ ਨੂੰ ਮਾਨਤਾ ਦਿੱਤੀ ਹੈ। ਇਸੇ ਲੜੀ ਚ ਮੰਗਲਵਾਰ ਨੂੰ ਸਪੇਨ ਸਰਕਾਰ ਨੇ ਭਾਰਤ ਨੂੰ ਸਰਵਉੱਚ ‘ਗ੍ਰੈਂਡ ਕ੍ਰਾਸ ਆਫ਼ ਆਰਡਰ ਸਿਵਲ ਮੈਰਿਟ’ ਐਵਾਰਡ ਨਾਲ ਨਵਾਜ਼ਿਆ। ਸਪੇਨ ਦੌਰੇ ਤੇ ਗਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤ ਵਲੋਂ ਇਸ ਨੂੰ ਪ੍ਰਵਾਨ ਕੀਤਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਵੇਲੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤਹਿਤ ਸਪੇਨ ਪੁੱਜਣ ਤੇ ਉਨ੍ਹਾਂ ਸਾਹਮਣੇ ਜੋਸੇਫ਼ ਬੋਲੇਲ ਫ਼ੋਂਟੇਲਸ ਨੇ ਮੈਡ੍ਰਿਡ ਚ ਇਹ ਸਨਮਾਨ ਦਿੱਤਾ ਗਿਆ।

 

ਦੱਸਣਯੋਗ ਹੈ ਕਿ ਸਾਲ 2015 ਚ ਨੇਪਾਲ ਚ ਆਈ ਕੁਦਰਤੀ ਆਫਤਾ ਸਮੇਂ ‘ਆਪ੍ਰੇਸ਼ਨ ਮੈਤਰੀ’ ਤਹਿਤ ਮਦਦ ਦਾ ਹੱਥ ਵਧਾਇਆ ਸੀ। 25 ਅਪ੍ਰੈਲ ਦੀ ਸਵੇਰ ਨੇਪਾਲ ਚ 7.8 ਤੀਬਰਤਾ ਵਾਲਾ ਭੂਚਾਲ ਆਇਆ ਸੀ ਜਿਸ ਵਿਚ 9000 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 22000 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਨੇਪਾਲ ਚ ਆਏ ਭੂਚਾਲ ਸਮੇਂ ਪੀਐਮ ਮੋਦੀ ਨੇ ਨੇਪਾਲ ਦੇ ਆਪਣੇ ਤਤਕਾਲੀਨ ਹਮਰੁਤਬਾ ਸੁਸ਼ੀਲ ਕੋਇਰਾਲਾ ਨਾਲ ਫ਼ੋਨ ਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਤੁਰੰਤ ਮਦਦ ਦਾ ਭਰੋਸਾ ਦਿੱਤਾ। ਪੀਐਮ ਮੋਦੀ ਨੇ ਆਪਣੇ ਮੰਤਰੀਆਂ ਅਤੇ ਸਿਖਰ ਅਧਿਕਾਰੀਆਂ ਨਾਲ ਤੁਰੰਤ ਬੈਠਕ ਕੀਤੀ ਤੇ ਨੇਪਾਲ ਚ ਬਚਾਅ ਕਾਰਜ ਅਤੇ ਮਦਦ ਲਈ ਭਾਰਤ ਵਲੋਂ ਤੁਰੰਤ ਕੌਮੀ ਬਚਾਅ ਦਲ ਦੀਆਂ ਟੁਕੜੀਆਂ ਨੂੰ ਨੇਪਾਲ ਭੇਜ ਦਿੱਤਾ ਸੀ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spain honors India for help four years ago