ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚੇ ਦੀ ਦੇਖਭਾਲ `ਚ ਅਣਗਹਿਲੀ ਵਰਤਣ `ਤੇ ਪਿਤਾ `ਤੇ ਚੱਲੇਗਾ ਕੇਸ

ਬੱਚੇ ਦੀ ਦੇਖਭਾਲ `ਚ ਅਣਗਹਿਲੀ ਵਰਤਣ `ਤੇ ਪਿਤਾ `ਤੇ ਚੱਲੇਗਾ ਕੇਸ

ਪੈਰਿਸ `ਚ ਇਕ ਘਰ ਦੀ ਬਾਲਕੋਨੀ ਤੋਂ ਲਟਕ ਰਹੇ ਇਕ ਬੱਚੇ ਦੀ ਜਾਨ ਬਚਾਉਣ ਵਾਲੇ ਮਮੂਡੂ ਗਮਾਮਾ ਨੂੰ ਦੁਨੀਆ ਭਰ `ਚ ‘ਸਪਾਈਡਰਮੈਨ ਦੇ ਨਾਮ ਨਾਲ ਪ੍ਰਸਿੱਧੀ ਮਿਲੀ ਸੀ। ਉਹ ਫਰਾਂਸ `ਚ ਨਜਾਇਜ਼ ਪ੍ਰਵਾਸੀ ਦੇ ਤੌਰ `ਤੇ ਰਹਿ ਰਿਹਾ ਮਾਲੀ ਦਾ ਨਾਗਰਿਕ ਸੀ।

 

ਪ੍ਰੰਤੂ ਹੁਣ ਬੱਚੇ ਦੇ ਪਿਤਾ ਮੰਗਲਵਾਰ ਨੂੰ ਅਦਾਲਤ `ਚ ਪੇਸ਼ ਹੋਣਗੇ ਅਤੇ ਉਨ੍ਹਾਂ `ਤੇ ਲਾਪਰਵਾਹੀ ਲਈ ਦੋਸ਼ ਤੈਅ ਕੀਤਾ ਜਾਵੇਗਾ। ਆਪਣੇ ਬਹਾਦਰੀ ਭਰੇ ਕੰਮ ਲਈ ਦੁਨੀਆ ਭਰ `ਚ ਮਸ਼ਹੂਰ ਹੋਣ ਦੇ ਬਾਵਜੂਦ ਮਮੂਡੂ ਨੂੰ ਹੁਣ ਫਰਾਂਸ ਦੀ ਨਾਗਰਿਕਤਾ ਅਤੇ ਐਂਮਰਜੈਂਸੀ ਸੇਵਾਵਾਂ `ਚ ਨੌਕਰੀ ਮਿਲ ਚੁੱਕੀ ਹੈ। ਪ੍ਰੰਤੂ ਚਾਰ ਸਾਲ ਦੇ ਬੱਚੇ ਦੇ ਪਿਤਾ, ਜਿਨ੍ਹਾਂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ, ਆਪਣੀ ਛੇ ਮੰਜਿ਼ਲ ਅਪਾਰਟਮੈਂਟ `ਚ ਬੱਚੇ ਨੂੰ ਇਕੱਲਾ ਛੱਡ ਦੇਣ ਨੂੰ ਲੈ ਕੇ ਸੰਭਾਵਿਤ ਆਪਰਾਧ ਦਾ ਸਾਹਮਣਾ ਕਰ ਰਹੇ ਹਨ। ਦਰਅਸਲ, ਘਟਨਾ ਸਮੇਂ ਬੱਚੇ ਦੇ ਪਿਤਾ ਕਿਰਾਨੇ (ਪ੍ਰਚੂਨ) ਦਾ ਸਾਮਾਨ ਖਰੀਦਣ ਗਏ ਸਨ।


ਪੈਰਿਸ ਦੇ ਪ੍ਰੌਸੀਕਿਊਟਰ ਫ੍ਰਾਂਸਵਾ ਮੋਲਿੰਸ ਨੇ ਕਿਹਾ ਕਿ ਘਟਨਾ ਦੇ ਸਮੇਂ ਬੱਚੇ ਦੇ ਪਿਤਾ ਨੇ ਘਰ ਆਉਣ `ਚ ਵੀ ਦੇਰੀ ਕੀਤੀ, ਕਿਉਂਕਿ ਉਹ ਆਪਣੇ ਫੋਨ `ਤੇ ਗੇਮ ‘ਪੋਕਿਮੋਨ ਗੋ ਖੇਡਣਾ ਚਾਹੁੰਦਾ ਸੀ, ਬੱਚੇ ਦੇ ਪਿਤਾ ਦੇ ਵਕੀਲ ਰੋਮੈਨ ਰਾਈਜ ਨੇ ਕਿਹਾ ਕਿ ਪ੍ਰੌਸੀਕਿਊਟਰਾਂ ਨੇ ਪੂਰੇ ਮਾਮਲੇ ਦੇ ਤੱਥਾਂ ਨੂੰ ਹਟਕੇ ਪੇਸ਼ ਕੀਤਾ ਹੈ।

 

ਪ੍ਰੌਸੀਕਿਊਟਰ ਨੇ ਕਿਹਾ ਕਿ 37 ਸਾਲ ਦੇ ਪਿਤਾ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਵਾਕਈ ਕੁਝ ਬੈਵਕੂਫਾਨਾ ਕੀਤਾ ਹੈ। ਰਾਈਜ ਨੇ ਕਿਹਾ ਕਿ ਉਹ ਆਪਣੀ ਕਿਸਮਤ ਅਦਾਲਤ `ਤੇ ਛੱਡ ਰਹੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spiderman mamadou gassama saved child know case of negligence filled against father