ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਗਲ ਗ੍ਰਹਿ ਤੇ ਚੰਨ ’ਤੇ ਉੱਗ ਸਕਣਗੇ ਪਾਲਕ, ਮਟਰ, ਮੂਲੀ, ਟਮਾਟਰ

ਮੰਗਲ ਗ੍ਰਹਿ ਤੇ ਚੰਨ ’ਤੇ ਉੱਗ ਸਕਣਗੇ ਪਾਲਕ, ਮਟਰ, ਮੂਲੀ, ਟਮਾਟਰ

ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਨੇ ਬਨਾਵਟੀ ਤਰੀਕੇ ਨਾਲ ਮੰਗਲ ਗ੍ਰਹਿ ਤੇ ਚੰਨ ਜਿਹਾ ਵਾਤਾਵਰਣ ਤੇ ਮਿੱਟੀ ਤਿਆਰ ਕਰ ਕੇ ਉਸ ਵਿੱਚ ਫ਼ਸਲ ਉਗਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

 

 

ਦਰਅਸਲ, ਨਾਸਾ ਦਾ ਮੰਨਣਾ ਹੈ ਕਿ ਜੇ ਕਦੇ ਭਵਿੱਖ ’ਚ ਮੰਗਲ ਗ੍ਰਹਿ ਜਾਂ ਚੰਨ ਉੱਤੇ ਮਨੁੱਖੀ ਬਸਤੀਆਂ ਵਸਾਈਆਂ ਜਾਂਦੀਆਂ ਹਨ, ਤਾਂ ਉਨ੍ਹਾਂ ਲਈ ਉੱਥੇ ਖ਼ੁਰਾਕੀ ਪਦਾਰਥ ਉਗਾਏ ਜਾ ਸਕਣਗੇ।

 

 

ਵਾਸ਼ਿੰਗਟਨ ਯੂਨੀਵਰਸਿਟੀ ਤੇ ਨੀਦਰਲੈਂਡ ਦੀ ਵਗੇਨਿੰਗੇਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਵੀ ਦੱਸਿਆ ਕਿ ਮੰਗਲ ਤੇ ਚੰਨ ਉੱਤੇ ਉਗਾਈ ਗਈ ਫ਼ਸਲ ਤੋਂ ਬੀਜ ਵੀ ਪ੍ਰਾਪਤ ਕੀਤੇ ਜਾ ਸਕਣ ਦੀ ਸੰਭਾਵਨਾ ਹੈ; ਤਾਂ ਜੋ ਨਵੀਂ ਫ਼ਸਲ ਲਈ ਜਾ ਸਕੇ।

 

 

ਵਿਗਿਆਨੀਆਂ ਨੇ ਟਮਾਟਰ, ਮੂਲੀ, ਹਲੀਮ, ਰਾਈ, ਕਿਵਨੋਆ, ਪਾਲਕ ਤੇ ਮਟਰ ਸਮੇਤ 10 ਵੱਖੋ–ਵੱਖਰੀਆਂ ਫ਼ਸਲਾਂ ਉਗਾਈਆਂ ਹਨ। ਵਗੇਨਿੰਗੇਨ ਯੂਨੀਵਰਸਿਟੀ ਦੇ ਵੀਗਰ ਵੇਮਲਿੰਕ ਨੇ ਕਿਹਾ ਕਿ ਜਦੋਂ ਅਸੀਂ ਬਨਾਵਟੀ ਤੌਰ ਉੱਤੇ ਤਿਆਰ ਕੀਤੀ ਗਈ ਮੰਗਲ ਗ੍ਰਹਿ ਦੀ ਮਿੱਟ ਵਿੱਚ ਉੱਗੇ ਪਹਿਲੇ ਟਮਾਟਰਾਂ ਨੂੰ ਲਾਲ ਹੁੰਦਿਆਂ ਤੱਕਿਆ, ਤਾਂ ਅਸੀਂ ਉਤਸ਼ਾਹ ਨਾਲ ਭਰ ਗਏਹ ਸਨ।

 

 

ਇਸ ਦਾ ਸਿੱਧਾ ਮਤਲਬ ਇਹੋ ਸੀ ਕਿ ਹੁਣ ਪੁਲਾੜ ਵਿੱਚ ਫਲ ਤੇ ਸਬਜ਼ੀਆਂ ਉਗਾਏ ਜਾ ਸਕਣਗੇ। ਖੋਜਕਾਰਾਂ ਨੇ ਮੰਗਲ ਗ੍ਰਹਿ ਤੇ ਚੰਨ ਦੀ ਧਰਤੀ ਦੀ ਉੱਪਰਲੀ ਤਹਿ ਤੋਂ ਲਈ ਮਿੱਟੀ ਵਿੱਚ ਆਮ ਮਿੱਟੀ ਮਿਲਾ ਕੇ ਬਨਾਵਟੀ ਤੌਰ ਉੱਤੇ ਅਜਿਹਾ ਮਾਹੌਲ ਵਿਕਸਤ ਕੀਤਾ ਸੀ।

 

 

ਧਰਤੀ ਦੀ ਆਬਾਦੀ ਦਿਨੋ–ਦਿਨ ਵਧਦੀ ਜਾ ਰਹੀ ਹੈ। ਭਾਰਤ ਦੀ ਜਿਹੜੀ ਆਬਾਦੀ 1947 ’ਚ 37 ਕਰੋੜ ਸੀ; ਹੁਣ ਓਨੀ ਹੀ ਧਰਤੀ ਉੱਤੇ 130 ਕਰੋੜ ਤੋਂ ਵੀ ਵੱਧ ਲੋਕ ਰਹਿ ਰਹੇ ਹਨ। ਦੇਸ਼ ਦੇ ਸਰੋਤ ਵੀ ਸੀਮਤ ਹੀ ਹਨ ਪਰ ਆਬਾਦੀ ਵਧਦੀ ਜਾ ਰਹੀ ਹੈ।

 

 

ਅੱਗੇ–ਅੱਗੇ ਲੋਕਾਂ ਦੇ ਰਹਿਣ ਨੂੰ ਵੀ ਜ਼ਮੀਨ ਨਾ ਬਚਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ; ਇਸੇ ਲਈ ਵਿਗਿਆਨੀ ਹੁਣ ਹੋਰ ਗ੍ਰਹਿਆਂ ਦੀਆਂ ਧਰਤੀਆਂ ਉੱਤੇ ਕੁਝ ਮਨੁੱਖੀ ਆਬਾਦੀਆਂ ਵਸਾਉਣ ਲਈ ਨਵੀਂਆਂ ਖੋਜਾਂ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spinach Peas Raddish Tomatoes might be grown on Mars