ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਮੀਡੀਆ ਉਤੇ ਘੜੀ ਗਈ ਸੀ ਸ੍ਰੀਲੰਕਾ ਹਮਲਿਆਂ ਦੀ ਸਾਜਸ਼

ਸ੍ਰੀਲੰਕਾ ਵਿੱਚ ਈਸਟਰ ਉੱਤੇ ਹੋਏ ਆਤਮਘਾਤੀ ਹਮਲੇ ਦੇ ਮੁੱਖ ਸਾਜਸ਼ਘਾੜੇ ਜਹਰਾਨ ਹਾਸ਼ਿਮ ਨੇ ਗ਼ੈਰ ਮੁਸਲਿਮਾਂ ਦੀ ਮੌਤ ਨੂੰ ਅਜਮੀਜਾਮਾ ਪਹਿਨਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਸੀ। ਉਸ ਨੇ ਆਤਮਘਾਤੀ ਹਮਲੇ ਲਈ 6 ਨੌਜਵਾਨਾਂ ਨੂੰ ਰਾਜੀ ਕਰਨ ਲਈ ਇੰਟਰਨੈਟ ਉਤੇ ਕਈ ਮਹੀਨੇ ਚੈਟ (ਗੱਲਬਾਤ) ਕੀਤੀ ਸੀ। 

 

ਗੌਰਤਲਬ ਹੈ ਕਿ ਸ੍ਰੀਲੰਕਾ ਦੇ ਤਿੰਨ ਗਿਰਜਾ ਘਰਾਂ ਅਤੇ ਤਿੰਨ ਹੋਟਲਾਂ ਉੱਤੇ ਹੋਏ ਹਮਲੇ ਵਿਚ ਈਸਾਈ ਅਤੇ ਵਿਦੇਸ਼ੀ ਸੈਲਾਨੀ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਸਨ ਪਰ ਸ੍ਰੀਲੰਕਾ ਦਾ ਮੁਸਲਿਮ ਸਮਾਜ ਵੀ ਕਾਫੀ ਡਰਿਆ ਹੋਇਆ ਹੈ। 

 

ਪੁਲਿਸ ਨੇ ਕਿਹਾ ਕਿ ਸ਼ਾਂਗਰੀ ਲਾ ਹੋਟਲ ਉੱਤੇ 21 ਅਪ੍ਰੈਲ ਨੂੰ ਹੋਏ ਹਮਲੇ ਵਿੱਚ ਮਾਰੇ ਗਏ ਹਾਸ਼ਿਮ ਨੇ ਧਨਾਢ ਭਰਾਵਾਂ ਇਲਹਮ ਇਬ੍ਰਾਹਿਮ ਅਤੇ ਇਬ੍ਰਾਹਿਮ ਨੂੰ ਹਮਲੇ ਵਿੱਚ ਸ਼ਾਮਲ ਕਰ ਉਨ੍ਹਾਂ ਨੂੰ ਆਤਮਘਾਤੀ ਹਮਲੇ ਲਈ ਪ੍ਰੇਰਿਤ ਕੀਤਾ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka attack mastermind used chatrooms to sway suicide bombers