ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Sri lanka Attack: ਵਿਦੇਸ਼ੀ ਹੱਥ ਹੋਣ ਦੇ ਸੰਕੇਤ

Sri lanka Attack: ਵਿਦੇਸ਼ੀ ਹੱਥ ਹੋਣ ਦੇ ਸੰਕੇਤ

ਸ੍ਰੀਲੰਕਾ ਵਿਚ ਹੋਏ ਆਤਮਘਾਤੀ ਹਮਲਿਆਂ ਵਿਚ 250 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਘਟਨਾ ਦੇ ਇਕ ਮਹੀਨੇ ਬਾਅਦ ਜਾਂਚ ਅਧਿਕਾਰੀਆਂ ਨੇ ਨਿਊਜ਼ ਏਜੰਸੀ ਏਐਫਪੀ ਨੂੰ ਕਿਹਾ ਕਿ ਇਸ ਹਮਲਾਵਰਾਂ ਨੇ ਮਦਰ ਆਫ ਸੈਟਨ (ਸ਼ੈਤਾਨ ਦੀ ਮਾਂ) ਨਾਮ ਦੇ ਵਿਸਫੋਟਕਾਂ ਦੀ ਵਰਤੋਂ ਕੀਤੀ ਸੀ। ਕੁਖਆਤ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਗਰੁੱਪ ਇਨ੍ਹਾਂ ਵਿਸਫੌਟਾਂ ਦੀ ਵਰਤੋਂ ਕਰਦਾ ਹੈ। ਨਵੇਂ ਖੁਲਾਸੇ ਨਾਲ ਆਤਮਘਾਤੀ ਹਮਲੇ ਵਿਚ ਵਿਦੇਸ਼ੀ ਸ਼ਾਮਲ ਹੋਣ ਦੇ ਨਵੇਂ ਸੰਕੇਤ ਮਿਲਦੇ ਹਨ।

 

ਜਾਂਚ ਅਧਿਕਾਰੀਆਂ ਨੇ ਕਿਹਾ ਕਿ ਬੀਤੇ 21 ਅਪ੍ਰੈਲ ਨੂੰ ਤਿੰਨ ਗਿਰਜਾਂ ਘਰਾਂ ਅਤੇ ਤਿੰਨ ਹੋਟਲਾਂ ਉਤੇ ਹੌਹੇ ਹਮਲੇ ਵਿਚ ਵਰਤੋਂ ਕੀਤੇ ਗਏ ਬੰਬਾਂ ਨੂੰ ਇਸਲਾਮੀ ਸਟੇਟ ਦੀ ਮਾਹਰਾਂ ਨਾਲ ਸਕਾਨਕ ਜਿਹਾਦੀਆਂ ਨੇ ਬਣਾਇਆ ਸੀ। ਉਨ੍ਹਾਂ ਇਸ ਟ੍ਰਾਆਸੀਟੋਨ ਟ੍ਰਾਅਪੇਰੋਕਸਾਈਡ (ਟੀਏਟੀਪੀ) ਦਾ ਨਾਮ ਦਿੱਤਾ ਸੀ। ਇਸਲਾਮਿਕ ਸਟੇਟ ਦੇ ਅੱਤਵਾਦੀ ਇਸ ਨੂੰ ‘ਮਦਰ ਆਫ ਸੈਟਨ ਕਹਿੰਦੇ ਹਨ।

 

ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਹੈ ਕਿ ਸ੍ਰੀਲੰਕਾ ਬੰਬ ਹਮਲਾਵਰਾਂ ਨੇ ਇਸਦੀ ਇਕਾਈ ਦੇ ਤੌਰ ਉਤੇ ਹਮਲੇ ਨੂੰ ਅੰਜਾਮ ਦਿੱਤਾ। ਪ੍ਰੰਤੂ ਸ੍ਰੀਲੰਕਾ ਅਤੇ ਅੰਤਰਰਾਸ਼ਟਰੀ ਜਾਂਚ ਅਧਿਕਾਰੀਆਂ ਨੂੰ ਇਹ ਜਾਣਨ ਦੀ ਉਤਸੁਕਤਾ ਹੈ ਕਿ 258 ਲੋਕਾਂ ਦੀ ਜਾਨ ਲੈ ਚੁੱਕੇ ਹਮਲਾਵਰਾਂ ਨੂੰ ਕਿੰਨੀ ਬਾਹਰੀ ਮਦਦ ਮਿਲੀ। ਇਸ ਹਮਲੇ ਵਿਚ 500 ਲੋਕ ਜ਼ਖਮੀ ਹੋਏ ਸਨ।

 

ਜਾਂਚ ਵਿਚ ਸ਼ਾਮਲ ਇਕ ਅਧਿਕਾਰੀ ਨੇ ਏਐਫਪੀ ਨੂੰ ਦੱਸਿਆ ਕਿ ਟੀਏਟੀਪੀ ਬਣਾਉਣ ਲਈ ਸਮੂੲ ਨੂੰ ਰਸਾਇਣਾਂ ਅਤੇ ਉਰਵਰਕਾਂ ਤੱਕ ਆਸਾਨ ਪਹੁੰਚ ਮਿਲੀ ਜਿਸ ਨਾਲ ਉਹ ਕੱਚੀ ਸਮਗਰੀ ਹਾਸਲ ਕਰ ਸਕੇ। ਸ੍ਰੀਲੰਕਾਈ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਹਮਲਿਆਂ ਲਈ ਜ਼ਿੰਮੇਵਾਰ ਮੰਨੇ ਜਾਰਹੇ ਸਥਾਨਕ ਅੱਤਵਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ (ਐਨਟੀਜੇ) ਨੂੰ ਬੰਬ ਬਣਾਉਣ ਵਿਚ ਨਿਸ਼ਚਿਤ ਤੌਰ ਉਤੇ ਵਿਦੇਸ਼ੀ ਮਦਦ ਮਿਲੀ ਹੋਵੇਗੀ।

 

ਇਕ ਅਧਿਕਾਰੀ ਨੇ ਆਪਣੇ ਨਾਮ ਦਾ ਖੁਲਾਸ਼ਾ ਨਾ ਕਰਨ ਦੀ ਸ਼ਰਤ ਉਤੇ ਦੱਸਿਆ ਕਿ ਇਸ ਤਕਨੀਕੀ ਹਸਤਾਂਤਰਣ ਲਈ ਉਨ੍ਹਾਂ ਦੀ ਆਹਮਣੇ ਸਾਹਮਣੇ ਦੀ ਮੀਟਿੰਗ ਹੋਈ ਹੋਵੇਗੀ। ਇਹ ਅਜਿਹੀ ਚੀਜ ਨਹੀਂ ਹੈ ਕਿ ਯੂਟਿਊਬ ਉਤੇ ਵੀਡੀਓ ਦੇਖਕੇ ਇਸ ਨੂੰ ਕਰ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri lanka Attack Signs of foreign hands Mother of Satan bomb was used