ਸ੍ਰੀਲੰਕਾ ਦੇ ਅਧਕਾਰੀਆਂ ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਕਿ ਈਸਟਰ ਐਤਵਾਰ ਨੂੰ ਆਤਮਘਾਤੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਇਸਲਾਮੀ ਕੱਟੜਪੰਥੀ ਰਾਜਧਾਨੀ ਕੋਲੰਬੋ ਵਿਚ ਹੋਰ ਹਮਲਿਆਂ ਦੀ ਸਾਜਿਸ਼ ਘੜ ਸਕਦੇ ਹਨ। ਪੁਲਿਸ ਨੇ ਇਕ ਸਰਕੂਲਰ ਜਾਰੀ ਕੀਤਾ ਜਿਸ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਕੋਲੰਬੋ ਸ਼ਹਿਰ ਦੇ ਕੁਝ ਪ੍ਰਵੇਸ਼ ਪੁਲਾਂ ਅਤੇ ਉਤਰੀ ਕੋਲੰਬੋ ਦੇ ਇਕ ਫਲਾਈਓਵਰ ਨੂੰ ਛੇ ਮਈ ਤੱਕ ਉਸਿ ਅੱਤਵਾਦੀ ਸਮੂਹਾਂ ਵੱਲੋਂ ਧਮਾਕੇ ਕਰਕੇ ਉਡਾ ਦਿੱਤੇ ਜਾਣ ਦੀ ਡਰ ਹੈ, ਜਿਸ ਨੇ ਈਸਟਰ ਐਤਵਾਰ ਨੂੰ ਹਮਲਿਆਂ ਨੂੰ ਅੰਜਾਮ ਦਿੱਤਾ ਸੀ। ਇਸ ਦੇ ਬਾਅਦ ਸੁਰੱਖਿਆ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ।
ਸ੍ਰੀਲੰਕਾ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਫੌਜ ਪੁਲਿਸ ਦੀ ਮਦਦ ਨਾਲ ਦੇਸ਼ ਭਰ ਵਿਚ ਵਿਆਪਕ ਤਲਾਸੀ ਮੁਹਿੰਮ ਚਲਾਕੇ ਅੱਤਵਾਦੀਆਂ, ਟਿਕਾਣਿਆਂ, ਧਮਾਕਿਆਂ ਅਤੇ ਹਥਿਆਰਾਂ ਦੀ ਤਲਾਸ਼ੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਈਸਟਰ ਐਤਵਾਰ ਨੂੰ ਗਿਰਜਾਘਰਾਂ ਅਤੇ ਲਗਜਰੀ ਹੋਟਲਾਂ ਵਿਚ ਹੋਏ ਆਤਮਘਾਤੀ ਹਮਲਿਆਂ ਵਿਚ 253 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਲਗਭਗ 500 ਹੋਰ ਜ਼ਖਮੀ ਹੋ ਸਨ।