ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਰਦਾਘਰਾਂ ’ਚ ਪ੍ਰੋਜੈਕਟਰ ਚਲਾ ਕੇ ਕਰਾਉਣੀ ਪਈ ਲਾਸ਼ਾਂ ਦੀ ਸ਼ਨਾਖ਼ਤ

ਕੋਲੰਬੋ ਦੇ ਇਕ ਮੁਰਦਾਘਰ ਚ ਇਸਟਰ ’ਤੇ ਹੋਏ ਧਮਾਕਿਆਂ ਚ ਮਾਰੇ ਗਏ ਲੋਕਾਂ ਦੀ ਭਿਆਨਕ ਤਸਵੀਰਾਂ ਦੇਖ ਕੇ ਉੱਥੇ ਮੌਜੂਦ ਲੋਕਾਂ ਚ ਕਿਸੇ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਤਾਂ ਕੋਈ ਗ਼ਮ ਖਾ ਬੇਹੋਸ਼ ਹੋ ਗਿਆ। ਇਸ ਦਰਦਨਾਕ ਦ੍ਰਿਸ਼ ਨਾਲ ਉਨ੍ਹਾਂ ਕਈ ਲੋਕਾਂ ਨੂੰ ਲੰਘਣਾ ਪਿਆ ਜਿਹੜੇ ਧਮਾਕਿਆਂ ਮਗਰੋਂ ਆਪਣੇ ਪਰਿਵਾਰਾਂ ਦੇ ਕਿਤੇ ਨਾ ਮਿਲਣ ’ਤੇ ਇੱਥੇ ਪੁੱਜੇ ਸਨ।

 

ਧਮਾਕਿਆਂ ਚ ਮਾਰੇ ਗਏ 290 ਮ੍ਰਿਤਕਾਂ ਚੋਂ ਕਈਆਂ ਦੀ ਤਸਵੀਰਾਂ ਬੇਹੱਦ ਡਰਾਉਣ ਵਾਲੀਆਂ ਸਨ, ਚਿਹਰੇ ਸੱਟਾਂ ਨਾਲ ਬੁਰੀ ਤਰ੍ਹਾਂ ਖਰਾਬ ਹੋ ਚੁੱਕੇ ਸਨ ਜਦਕਿ ਕਈ ਲੋਕਾਂ ਦੇ ਅੰਗ ਦਰੜੇ ਹੋਏ ਪਏ ਸਨ।

 

ਧਮਾਕਿਆਂ ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਮੁਰਦਾ ਘਰ ਚ ਰਖਿਆ ਗਿਆ ਸੀ ਜਦਕਿ ਭਾਰੀ ਗਰਮੀ ਚ ਵੀ ਆਪਣਿਆਂ ਦੀ ਸ਼ਨਾਖਤ ਕਰਨ ਲਈ ਲੋਕ ਲਾਈਨ ਲਗਾ ਕੇ ਦਿਲ ਨੂੰ ਹਿਲਾ ਦੇਣ ਵਾਲਾ ਸ਼ੋਅ ਦੇਖ ਰਹੇ ਸਨ ਜਿਸ ਵਿਚ ਸ਼ਨਾਖ਼ਤ ਕਰਨ ਲਈ ਲਾਸ਼ਾਂ ਦੀਆਂ ਤਸਵੀਰਾਂ ਚੱਲ ਰਹੀਆਂ ਸਨ।

 

ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਪਛਾਣ ਕੀਤੇ ਜਾਣ ਮਗਰੋਂ 18 ਲਾਸ਼ਾਂ ਉਨ੍ਹਾਂ ਨੂੰ ਸੌਂਪ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਸ਼ਨਾਖ਼ਤ ਦਾ ਇਹ ਪਲ ਬੇਹਦ ਦਰਦਨਾਕ ਹੈ। ਬੁਰੀ ਤਰ੍ਹਾਂ ਖਰਾਬ ਹੋਈਆਂ ਲਾਸ਼ਾਂ ਦੀ ਸ਼ਨਾਖ਼ਤ ਸਿਰਫ ਪਰਿਵਾਰਾਂ ਦੇ ਡੀਐਨਏ ਦੇ ਮਿਲਾਨ ਤੋਂ ਹੀ ਸਕੇਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sri lanka blast Identification of dead bodies by projector in mortuary