ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ ਧਮਾਕੇ : ਸਰਕਾਰ ਨੇ ਮੰਨਿਆ ਸੁਰੱਖਿਆ ’ਚ ਹੋਈ ਕੁਤਾਹੀ

ਸ੍ਰੀਲੰਕਾ ਧਮਾਕੇ : ਸਰਕਾਰ ਨੇ ਮੰਨਿਆ ਸੁਰੱਖਿਆ ’ਚ ਹੋਈ ਚੂਕ

ਸ੍ਰੀਲੰਕਾ ਦੀ ਸਰਕਾਰ ਨੇ ਬੁੱਧਵਾਰ ਨੂੰ ਸਵੀਕਾਰ ਕੀਤਾ ਕਿ ਈਸਟਰ ਮੌਕੇ ਉਤੇ ਹੋਏ ਬੰਬ ਧਮਾਕੇ ਖੁਫੀਆ ਸੁਰੱਖਿਆ ਵਿਚ ਹੋਈ ‘ਵੱਡੀ’ ਕੁਤਾਹੀ ਦਾ ਨਤੀਜਾ ਸੀ ਅਤੇ ਸੰਕੇਤ ਦਿੱਤਾ ਕਿ ਇਨ੍ਹਾਂ ਖੁਫੀਆਂ ਸੂਚਨਾਵਾਂ ਉਤੇ ਕਾਰਵਾਈ ਕਰਨ ਵਿਚ ਅਸਫਲ ਰਹੇ ਪ੍ਰਮੁੱਖਾਂ ਉਤੇ ਗਾਜ ਡਿੱਗੇਗੀ। ਉਚ ਅਧਿਕਾਰੀਆਂ ਨੇ ਮੰਨਿਆ ਕਿ ਸ੍ਰੀਲੰਕਾ ਨੂੰ ਹਮਲਿਆਂ ਤੋਂ ਪਹਿਲਾਂ ਅੱਤਵਾਦੀ ਹਮਲੇ ਹੋਣ ਦੇ ਡਰ ਬਾਰੇ ਖੁਫੀਆ ਸੂਚਨਾ ਮਿਲੀ ਸੀ, ਪ੍ਰੰਤੂ ਰਾਸ਼ਟਰਪਤੀ ਮੈਤਰੀਪਾਲਾ ਸਿਰਿਸੇਨਾ ਤੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਦੋਵਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸੂਓਲਾ ਨਹੀਂ ਮਿਲੀ ਸੀ।

 

ਰੱਖਿਆ ਰਾਜ ਮੰਤਰੀ ਰੂਵਨ ਵਿਜੈਵਰਧਨੇ ਨੇ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸਵੀਕਾਰ ਕੀਤਾ ਕਿ ਸੁਰੱਖਿਆ ਵਿਵਸਥਾ ਵਿਚ ‘ਭਾਰੀ’ ਕੁਤਾਹੀ ਹੋਈ। ਉਨ੍ਹਾਂ ਕਿਹਾ ਕਿ ਸਾਨੂੰ (ਸਰਕਾਰ) ਜ਼ਿੰਮੇਵਾਰੀ ਲੈਣੀ ਹੋਵੇਗੀ। ਵਿਜੈਵਰਧਨੇ ਨੇ ਕਿਹਾ ਕਿ ਉਨ੍ਹਾਂ ਵਿਚ (ਹਮਲਾਵਰਾਂ) ਤੋਂ ਕੁਝ ਪਹਿਲਾਂ ਦੀਆਂ ਘਟਨਾਵਾਂ ਵਿਚ ਹਿਰਾਸਤ ਵਿਚ ਲਿਆ ਗਿਆ ਸੀ, ਪ੍ਰੰਤੂ ਇਸ ਪੱਧਰ ਦੀ ਘਟਨਾ ਦੇ ਲਈ ਨਹੀਂ।

 

ਸ੍ਰੀਲੰਕਾਈ ਤੇ ਅੰਤਰਰਾਸ਼ਟਰੀ ਮੀਡੀਆ ਨੇ ਖਬਰ ਦਿੱਤੀ ਕਿ ਭਾਰਤ ਤੇ ਅਮਰੀਕਾ ਨੇ ਈਸਟਰ ਬੰਬ ਧਮਾਕਿਆਂ ਤੋਂ ਪਹਿਲਾਂ ਸ੍ਰੀਲੰਕਾ ਨੂੰ ਅੱਤਵਾਦੀ ਘਟਨਾਵਾਂ ਬਾਰੇ ਵਿਸ਼ੇਸ਼ ਚਿਤਾਵਨੀ ਦਿੱਤੀ ਸੀ। ਰਾਸ਼ਟਰਪਤੀ ਸਿਰੀਸੇਨਾ ਨੇ ਰਾਸ਼ਟਰ ਨੂੰ ਮੰਗਲਵਾਰ ਨੂੰ ਵਿਸ਼ਵਾਸ ਦਿੱਤਾ ਕਿ ਉਹ ਅੱਤਵਾਦ ਨਾਲ ਨਿਪਟਣ ਲਈ ਕਦਮ ਚੁੱਕਣਗੇ ਅਤੇ ਹੌਲੀ–ਹੌਲੀ ਸਥਿਤੀ ਆਮ ਦੀ ਤਰ੍ਹਾਂ ਬਣਾਉਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ 2017 ਤੋਂ ਅੱਤਵਾਦੀ ਸੰਗਠਨਾਂ ਦੇ ਉਦੈ ਦੀ ਖੁਫੀਆ ਸੂਚਨਾ ਸੀ ਅਤੇ ਇਸ ਤੱਥ ਦੀ ਕਿ ਉਨ੍ਹਾਂ ਵਿਚੋਂ ਕੁਝ ਨੂੰ ਵਿਦੇਸ਼ਾਂ ਵਿਚ ਟ੍ਰੇਨਿੰਗ ਪ੍ਰਾਪਤ ਹੋ ਰਹੀ ਸੀ। ਸਿਰਿਸੇਨਾ ਨੇ ਕਿਹਾ ਕਿ ਸਾਡੀਆਂ ਸੁਰੱਖਿਆ ਸੇਵਾਵਾਂ ਨੇ ਇਨ੍ਹਾਂ ਸੰਗਠਨਾਂ ਉਤੇ ਨੇੜੇ ਤੋਂ ਨਜ਼ਰ ਰੱਖੀ ਸੀ। ਉਨ੍ਹਾਂ ਮੰਨਿਆ ਕਿ ਰੱਖਿਆ ਅਧਿਕਾਰੀਆਂ ਵੱਲੋਂ ਕੁਤਾਹੀ ਹੋਈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਬਾਰੇ  ਖੁਫੀਆ ਸੂਚਨਾ ਸਨ, ਪ੍ਰੰਤੂ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ।

 

ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਰੱਖਿਆ ਸਕੱਤਰ ਤੇ ਪੁਲਿਸ ਪ੍ਰਮੁੱਖ ਤੋਂ ਅਸਤੀਫਾ ਮੰਗਿਆ

 

ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਰੱਖਿਆ ਸਕੱਤਰ ਹੇਮਸਿਰੀ ਵਰਨਾਡੋ ਅਤੇ ਦੇਸ਼ ਦੇ ਪੁਲਿਸ ਪ੍ਰਮੁੱਖ ਪੁਜੀਤ ਜੈਸੁੰਦਰਾ ਨੂੰ ਅਸਤੀਫਾ ਦੇਣ ਨੂੰ ਕਿਹਾ ਹੈ। ਮੀਡੀਆ ਵਿਚ ਬੁੱਧਵਾਰ ਨੂੰ ਆਈਆਂ ਖਬਰਾਂ ਅਨੁਸਾਰ ਖੁਫੀਆ ਸੂਚਨਾ ਹੋਣ ਦੇ ਬਾਵਜੂਦ ਵੀ ਆਤਮਘਾਤੀ ਹਮਲਿਆਂ ਨੂੰ ਰੋਕ ਪਾਉਣ ਵਿਚ ਫੇਲ੍ਹ ਰਹਿਣ ਉਤੇ ਦੋਵੇਂ ਅਧਿਕਾਰੀਆਂ ਨੂੰ ਅਸਤੀਫੇ ਦੇਣ ਨੂੰ ਕਿਹਾ ਗਿਆ ਹੈ।

 

ਈਸਟਰ ਦੇ ਦਿਨ ਹੋਏ ਧਮਾਕਿਆਂ ਦੇ ਬਾਅਦ ਮੰਗਲਵਾਰ ਰਾਤ ਪਹਿਲੀ ਵਾਰ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਸੀ ਕਿ ਉਹ ਅਗਲੇ 24 ਘੰਟਿਆਂ ਅੰਦਰ ਸੁਰੱਖਿਆ ਪ੍ਰਣਾਲੀ ਵਿਚ ਉਚਿ ਪੱਧਰ ਉਤੇ ਬਦਲਾਅ ਕਰਾਂਗੇ। ਰਾਸ਼ਟਰਪਤੀ ਦੇ ਕਰੀਬੀ ਸੂਤਰਾਂ ਦੇ ਹਵਾਲੇ ਨਾਲ ‘ਦਿ ਸੰਡੇ ਟਾਈਮਜ਼’ ਨੇ ਇਕ ਰਿਪੋਰਟ ਵਿਚ ਕਿਹਾ ਕਿ ਸਿਰੀਸੇਨਾ ਨੇ ਦੋਵਾਂ ਅਧਿਕਾਰੀਆਂ ਤੋਂ ਅਸਤੀਫੇ ਦੇਣ ਨੂੰ ਕਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka Bombing govt admits major intel lapses President asks defence secretary police chief to resign