ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਤੋਂ ਡੇਢ ਕਰੋੜ ਡਾਲਰ 'ਚ 500 ਬੱਸਾਂ ਖਰੀਦੇਗਾ ਸ੍ਰੀਲੰਕਾ

ਸ੍ਰੀਲੰਕਾ ਸਰਕਾਰ ਨੇ ਭਾਰਤ ਤੋਂ ਡੇਢ ਕਰੋੜ ਰੁਪਏ 'ਚ 500 ਬੱਸਾਂ ਖਰੀਦਣ ਦਾ ਫੈਸਲਾ ਕੀਤਾ ਹੈ। ਸ੍ਰੀਲੰਕਾ ਇਨ੍ਹਾਂ ਬੱਸਾਂ ਦੀ ਖਰੀਦ ਭਾਰਤ ਤੋਂ ਮਿਲੀ ਕਰਜ਼ ਸਹਾਇਤਾ ਦੇ ਰਾਹੀਂ ਕਰੇਗਾ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। 
 

ਮੰਤਰੀ ਮੰਡਲ ਵਲੋਂ ਇਸ ਹਫਤੇ ਮਨਜ਼ੂਰ ਇੱਕ ਮਤੇ ਮੁਤਾਬਕ ਇਹ ਬੱਸ ਸ੍ਰੀਲੰਕਾ ਟਰਾਂਸਪੋਰਟ ਬੋਰਡ ਲਈ ਖਰੀਦੀ ਜਾ ਰਹੀ ਹੈ ਅਤੇ ਇਸ ਨਾਲ ਜਨਤਕ ਟਰਾਂਸਪੋਰਟ ਨੂੰ ਮਜ਼ਬੂਤੀ ਮਿਲੇਗੀ। ਮਤੇ 'ਚ ਕਿਹਾ ਗਿਆ ਹੈ ਕਿ ਭਾਰਤ ਤੋਂ ਮਿਲੀ ਕਰਜ਼ ਸਹਾਇਤਾ ਨਾਲ 50-54 ਸੀਟਾਂ ਵਾਲੀਆਂ 400 ਬੱਸਾਂ ਅਤੇ 32-35 ਸੀਟਾਂ ਵਾਲੀਆਂ 100 ਬੱਸਾਂ ਖਰੀਦਣ ਨੂੰ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਹੈ।
 

ਸ੍ਰੀਲੰਕਾ ਨੇ ਨਵੇਂ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਕਾਰਜਕਾਲ ਸੰਭਾਲਣ ਦੇ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰੀ 'ਤੇ ਨਵੰਬਰ 2019 'ਚ ਭਾਰਤ ਗਏ ਸਨ। ਉਨ੍ਹਾਂ ਦੀ ਤਿੰਨ ਦਿਨੀਂ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਨੂੰ 45 ਕਰੋੜ ਡਾਲਰ ਦੀ ਕਰਜ਼ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਸੀ। ਇਸ 'ਚ 5 ਕਰੋੜ ਡਾਲਰ ਅੱਤਵਾਦ ਨਾਲ ਲੜਨ ਲਈ ਵੀ ਦਿੱਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka buy 500 buses for 1 point 5 million dollor from India