ਅਗਲੀ ਕਹਾਣੀ

ਸ੍ਰੀ ਲੰਕਾ ਨੇ ਭਾਰਤ ਦੇ ਚਾਰ ਮਛੇਰੇ ਫੜੇ

ਸ੍ਰੀ ਲੰਕਾ ਨੇ ਭਾਰਤ ਦੇ ਚਾਰ ਮਛੇਰੇ ਫੜੇ

ਸ੍ਰੀਲੰਕਾ ਨੌ ਸੈਨਾ ਨੇ ਬੁੱਧਵਾਰ ਨੂੰ ਤਮਿਲਨਾਡੂ ਦੇ ਚਾਰ ਮਛੇਰੇ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੀਆਂ ਕਿਸ਼ਤੀਆਂ ਵੀ ਜਬਤ ਕਰ ਲਈਆਂ। ਪਿਛਲੇ ਦੋ ਦਿਨਾਂ ਤੋਂ ਸ੍ਰੀਲੰਕਾਈ ਨੌ ਸੈਨਾਂ ਨੇ ਦੂਜੀ ਵਾਰ ਇਸ ਤਰ੍ਹਾਂ ਦੀ ਗ੍ਰਿਫਤਾਰੀ ਕੀਤੀ ਹੈ।

 

ਮੱਛੀ ਵਿਭਾਗ ਦੇ ਸਹਾਇਕ ਡਾਇਰੈਕਟਰ ਕੁਮਾਰੇਸਨ ਨੇ ਕਿਹਾ ਕਿ ਪੁਡੁਕੋਟਈ ਜ਼ਿਲ੍ਹੇ ਵਿਚ ਜਗਪਟਿਨਮ ਦੇ ਮਛੇਰਿਆਂ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਲੇਦੁਨਤੀਵੂ ਪ੍ਰਕਾਸ਼ਸਤੰਭ  ਦੇ ਨੇੜੇ ਮੱਛੀ ਫੜ ਰਹੇ ਸਨ। ਉਨ੍ਹਾਂ ਨੂੰ ਕਾਂਗੇਸਨਤੁਰਈ ਨੌ ਸੈਨਾਂ ਕੈਂਪ ਲਿਜਾਇਆ ਗਿਆ।

 

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ੍ਰੀਲੰਕਾ ਦੀ ਨੌਸੈਨਾ ਨੇ ਨੇਦੁਨਤੀਵੂ ਦੇ ਕੋਲ ਮੱਛੀ ਫੜਨ ਲਈ ਚਾਰ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka caught four fishermen of India