ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰਿਸੇਨਾ ਨੇ ਸ਼ਨੀਵਾਰ ਨੂੰ ਦੇਸ਼ ਵਿਚ ਲੱਗੀ ਐਂਮਰਜੈਂਸੀ ਦਾ ਸਮਾਂ ਸੀਮਾ ਹੋਰ ਵਧਾ ਦਿੱਤੀ। ਦੀਪ ਰਾਸ਼ਟਰ ਵਿਚ ਅਪ੍ਰੈਲ ਵਿਚ ਈਸਟਰ ਐਤਵਾਰ ਨੂੰ ਹੋਏ ਧਮਾਕੇ ਬਾਅਦ ਸੁਰੱਖਿਆ ਕਾਰਨਾਂ ਦੇ ਚਲਦਿਆਂ ਐਮਰਜੈਂਸੀ ਐਲਾਨੀ ਗਈ ਸੀ। ਇਨ੍ਹਾਂ ਧਮਾਕਿਆਂ ਵਿਚ 258 ਲੋਕਾਂ ਦੀ ਜਾਨ ਚਲੀ ਗਈ। ਮੈਤਰੀਪਾਲਾ ਸਿਰਿਸੇਨਾ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ਵਿਚ ‘ਐਮਰਜੈਂਸੀ ਸੀ ਅਤੇ ਉਹ ਐਮਰਜੈਂਸੀ ਦੀ ਸਥਿਤੀ ਨੂੰ ਵਧਾਉਦੇ ਹੋਏ ਜਨਤਕ ਸੁਰੱਖਿਆ ਅਧਿਨਿਯਮ ਨੂੰ ਪ੍ਰਾਵਧਾਨਾਂ ਨੂੰ ਲਾਗੂ ਕਰ ਰਹੇ ਹਾਂ।
ਸ਼ੱਕੀਆਂ ਨੂੰ ਫੜ੍ਹਨ ਅਤੇ ਹਿਰਾਸਤ ਵਿਚ ਲੈਣ ਲਈ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਵਿਆਪਕ ਅਧਿਕਾਰ ਦੇਣ ਵਾਲਾ ਇਹ ਸਖਤ ਕਾਨੂੰਨ ਸ਼ਨੀਵਾਰ ਨੂੰ ਖਤਮ ਹੋਣ ਵਾਲਾ ਸੀ। ਕੋਲੰਬੋ ਵਿਚ ਤਿੰਨ ਗਿਰਜਾਘਰਾਂ ਅਤੇ ਤਿੰਨ ਹੋਟਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੇ ਗਏ ਧਮਾਕਿਆਂ ਦੇ ਸਿਲਸਿਲੇ ਵਿਚ 10 ਮਹਿਲਾਵਾਂ ਸਮੇਤ 100 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਮੰਈ ਦੇ ਅੰਤ ਵਿਚ ਸਿਰਿਸੇਨਾ ਨੇ ਆਸਟਰੇਲੀਆ, ਕੈਨੇਡਾ, ਜਾਪਾਨ, ਅਮਰੀਕਾ ਅਤੇ ਯੂਰੋਪ ਦੇਸ਼ਾਂ ਦੇ ਦੂਤਵਾਸਾਂ ਨੂੰ ਦੱਸਿਆ ਸੀ ਕਿ ਸੁਰੱਖਿਆ ਸਥਿਤੀ ’99 ਫੀਸਦੀ ਆਮ ਹੋ ਗਈ ਹੈ ਅਤੇ ਉਹ 22 ਜੂਨ ਤੱਕ ਐਮਰਜੈਂਸੀ ਹਟਾ ਲੈਣਗੇ। ਸਿਰੀਸੇਨਾ ਦੇ ਅਚਾਨਕ ਇਸ ਫੈਸਲੇ ਲੈਣ ਉਤੇ ਸਰਕਾਰ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ, ਪ੍ਰੰਤੂ ਰਾਜਧਾਨੀ ਵਿਚ ਸੁਰੱਖਿਆ ਸਖਤ ਬਣੀ ਹੋਈ ਹੈ। ਐਮਰਜੈਂਸੀ ਇਕ ਮਹੀਨੇ ਲਈ ਹੀ ਐਲਾਨ ਕੀਤੀ ਜਾ ਸਕਦੀ ਹੈ ਅਤੇ 10 ਦਿਨ ਵਿਚ ਸੰਸਦ ਨੂੰ ਇਸਦੀ ਪੁਸ਼ਟੀ ਕਰਨੀ ਹੁੰਦੀ ਹੈ।