ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀ ਲੰਕਾ ’ਚ ਵਿਗੜੇ ਹਾਲਾਤ, ਪੂਰੇ ਦੇਸ਼ ’ਚ ਲਗਿਆ ਕਰਫ਼ਿਊ

ਸ੍ਰੀ ਲੰਕਾ ’ਚ ਇਸਟਰ ਮੌਕੇ ਤੇ ਹੋਏ ਅੱਤਵਾਦੀ ਹਮਲੇ ਮਗਰੋਂ ਭੜਕੀ ਫ਼ਿਰਕੂਵਾਦ ਹਿੰਸਾ ਚ ਬਹੁਗਿਣਤੀ ਸਿੰਹਲੀ ਭਾਈਚਾਰੇ ਦੇ ਲੋਕਾਂ ਦੁਆਰਾ ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਗਾਏ ਜਾਣ ਦੀ ਘਟਨਾ ਚ ਇਕ ਵਿਅਕਤੀ ਦੀ ਮੌਤ ਮਗਰੋਂ ਦੇਸ਼ ਦੇ ਕਈ ਹਿੱਸਿਆਂ ਚ ਅਣਮਿਥੇ ਸਮੇਂ ਲਈ ਕਰਫ਼ਿਊ ਲਗਾ ਦਿੱਤਾ ਗਿਆ ਤੇ ਇਸ ਸਬੰਧੀ ਮੰਗਲਵਾਰ 14 ਮਈ ਨੂੰ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।

 

ਸਰਕਾਰ ਨੇ ਮੰਗਲਵਾਰ ਨੂੰ ਉੱਤਰ ਪੱਛਮੀ ਸੂਬੇ ਨੂੰ ਛੱਡ ਕੇ ਸਾਰੇ ਇਲਾਕਿਆਂ ਚ ਕਰਫਿਊ ਚ ਢਿੱਲ ਦੇਣ ਦਾ ਐਲਾਨ ਕੀਤਾ। ਇਥੇ ਸੋਮਵਾਰ ਨੂੰ ਭੀੜ ਦੇ ਹਮਲੇ ਮਗਰੋਂ ਇਕ ਮੁਸਲਿਮ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਰਕਾਰ ਨੇ ਸੋਸ਼ਲ ਮੀਡੀਆ ਤੇ ਵੀ ਰੋਕ ਲਗਾ ਦਿੱਤੀ ਹੈ।

 

ਇਸ ਤੋਂ ਬਾਅਦ ਮੰਗਲਵਾਰ ਦੀ ਸ਼ਾਮ ਨੂੰ ਪੁਲਿਸ ਨੇ ਹਿੰਸਾ ਰੋਕਣ ਲਈ ਫਿਰ ਤੋਂ ਦੂਜੀ ਰਾਤ ਨੂੰ ਵੀ ਪੂਰੇ ਦੇਸ਼ ਚ ਕਰਫ਼ਿਊ ਲਗਾ ਦਿੱਤਾ ਸੀ ਜੋ ਕਿ ਰਾਤ 9 ਵਜੇ ਤੋਂ ਸ਼ੁਰੂ ਹੋ ਕੇ ਬੁੱਧਵਾਰ ਨੂੰ ਸਵੇਰ 4 ਵਜੇ ਤਕ ਜਾਰੀ ਰਹੇਗਾ।

 

ਦੱਸਣਯੋਗ ਹੈ ਕਿ ਸਿੰਹਲੀ ਭਾਈਚਾਰੇ ਦੇ ਲੋਕਾਂ ਨੇ ਮੁਸਲਮਾਨਾਂ ਦੀ ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਲੋਕਾਂ ਨੇ ਮਕਾਨਾਂ ਅਤੇ ਮਸਜਿਦਾਂ ਚ ਵੀ ਭੰਨਤੋੜ ਕੀਤੀ। ਇਹ ਜਾਣਕਾਰੀ ਕੈਬਨਿਟ ਮੰਤਰੀ ਤੇ ਸ੍ਰੀ ਲੰਕਾ ਮੁਸਲਿਮ ਕਾਂਗਰਸ ਨੇਤਾ ਰੌਫ ਹਕੀਮ ਨੇ ਮੰਗਲਵਾਰ ਨੂੰ ਦਿੱਤੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka imposes nationwide curfew for second night as 22 arrested for communal riots