ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੀ ਲੰਕਾ: 4 ਸ਼ਹਿਰਾਂ ’ਚ ਮੁੜ ਲਗਿਆ ਕਰਫ਼ਿਊ, ਸੋਸ਼ਲ ਮੀਡੀਆ ’ਤੇ ਰੋਕ

ਸ਼੍ਰੀ ਲੰਕਾ ਦੇ ਸਥਾਨਕ ਪ੍ਰਸ਼ਾਸਨ ਨੇ ਸਮੂਹਿਕ ਹਿੰਸਾ ਹੋਣ ਮਗਰੋਂ ਉੱਤਰ ਪੱਛਮੀ ਖੇਤਰ ਦੇ ਚਾਰ ਸ਼ਹਿਰਾਂ ਚ ਕਰਫ਼ਿਊ ਹਟਾਉਣ ਦੇ ਕੁਝ ਘੰਟਿਆਂ ਮਗਰੋਂ ਹੀ ਮੁੜ ਤੋਂ ਕਰਫ਼ਿਊ ਲਗਾ ਦਿੱਤਾ। ਇਕ ਪੁਲਿਸ ਅਫ਼ਸਰ ਮੁਤਾਬਕ ਇਨ੍ਹਾਂ ਇਲਾਕਿਆਂ ਚ ਸਵੇਰੇ 6 ਵਜੇ ਕਰਫ਼ਿਊ ਹਟਾ ਦਿੱਤਾ ਗਿਆ ਸੀ ਪਰ ਹੇਟਿਪੋਲਾ ਚ ਦੁਪਹਿਰ ਨੂੰ ਸਮੂਹਿਕ ਹਿੰਸਾ ਮਗਰੋਂ ਮੰਗਲਵਾਰ ਨੂੰ ਸਵੇਰ 4 ਵਜੇ ਤਕ ਮੁਡ ਕਰਫ਼ਿਊ ਲਗਾ ਦਿੱਤਾ ਗਿਆ।

 

ਇਸ ਤੋਂ ਪਹਿਲਾਂ ਸ਼੍ਰੀ ਲੰਕਾ ਸਰਕਾਰ ਨੇ ਦੇਸ਼ ਚ ਘੱਟ ਗਿਣਤੀ ਮੁਸਲਮਾਨਾਂ ਅਤੇ ਬਹੁਗਿਣਤੀ ਸਿੰਹਲੀ ਭਾਈਚਾਰੇ ਵਿਚਾਲੇ ਹਿੰਸਾ ਦੀ ਘਟਨਾਵਾਂ ਮਗਰੋਂ ਸੋਸ਼ਲ ਮੀਡੀਆ ਤੇ ਵੀ ਮੁੜ ਤੋਂ ਰੋਕ ਲਗਾ ਦਿੱਤੀ ਸੀ।

 

ਦੱਸਣਯੋਗ ਹੈ ਕਿ ਦੇਸ਼ ਚ 21 ਅਪ੍ਰੈਲ ਨੂੰ ਤਿੰਨ ਗਿਰਜਾਘਰਾਂ ਅਤੇ ਤਿੰਨ ਲਕਜ਼ਰੀ ਹੋਟਲਾਂ ਚ ਹੋਏ ਆਤਮਘਾਤੀ ਹਮਲਿਆਂ ਚ 253 ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਇਨ੍ਹ ਹਮਲਿਆਂ ਮਗਰੋਂ ਦੇਸ਼ ਚ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka reimposes curfew on 4 towns after communal violence Social Media Ban