ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ ਸੰਪਰਦਾਇਕ ਹਿੰਸਾ : ਪੂਰੇ ਦੇਸ਼ ਲਗਾਇਆ ਕਰਫਿਊ, ਸੋਸ਼ਲ ਮੀਡੀਆ ਉਤੇ ਪਾਬੰਦੀ

ਸ੍ਰੀਲੰਕਾ ਸੰਪਰਦਾਇਕ ਹਿੰਸਾ : ਪੂਰੇ ਦੇਸ਼ ਲਗਾਇਆ ਕਰਫਿਊ, ਸੋਸ਼ਲ ਮੀਡੀਆ ਉਤੇ ਪਾਬੰਦੀ

ਸ੍ਰੀਲੰਕਾ ਵਿਚ ਈਸਟਰ ਐਤਵਾਰ ਦੇ ਆਤਮਘਾਤੀ ਹਮਲੇ ਦੇ ਬਾਅਦ ਭੜਕੀ ਸੰਪਰਦਾਇਕ ਹਿੰਸਾ ਦੇ ਲਗਾਤਾਰ ਜਾਰੀ ਰਹਿਣ ਕਾਰਨ ਪ੍ਰਸ਼ਾਸਨ ਨੇ ਸੋਮਵਾਰ ਨੂੰ ਪੂਰੇ ਦੇਸ਼ ਵਿਚ ਛੇ ਘੰਟੇ ਦੀ ਕਰਫਿਊ ਲਗਾ ਦਿੱਤਾ। ਆਤਮਘਾਤੀ ਹਮਲੇ ਵਿਚ ਕਰੀਬ 260 ਲੋਕ ਮਾਰੇ ਗਏ ਸਨ। ਇਕ ਪੁਲਿਸ ਬੁਲਾਰੇ ਨੇ ਕਿਹਾ ਕਿ ‘ਅੱਜ (13 ਮਈ) ਰਾਤ ਨੌ ਵਜੇ ਤੋਂ ਕੱਲ (14 ਮਈ) ਤੜਕੇ ਚਾਰ ਵਜੇ ਤੱਕ ਕਰਫਿਊ ਲਗਾਇਆ ਗਿਆ ਹੈ।

 

ਇਸ ਦੌਰਾਨ ਫੌਜ ਪ੍ਰਮੁੱਖ ਮਹੇਸ਼ ਸੈਨਾ ਨਾਇਕ ਨੇ ਕਿਹਾ ਕਿ ਸੈਨਿਕਾਂ ਨੂੰ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖਤਾਈ ਨਾਲ ਨਿੱਜਠਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਫੌਜ ਉਸ ਨੂੰ ਦੇਖਦੇ ਹੀ ਗੋਲੀ ਮਾਰ ਦੇਵੇਗੀ।

ਇਸ ਨਾਲ ਪਹਿਲੇ ਦਿਨ ਵਿਚ ਪ੍ਰਸ਼ਾਸਨ ਨੇ ਭਾਈਚਾਰਕ ਹਿੰਸਾ ਦੇ ਬਾਅਦ ਉਤਰ ਪੱਛਮੀ ਖੇਤਰ ਦੇ ਚਾਰ ਸ਼ਹਿਰਾਂ– ਕੁਲੀਆਪੀਟੀਆ, ਹੇਟੀਪੋਲਾ, ਬਿੰਗੀਰੀਆ ਅਤੇ ਡੁਮਲਸੁਰੀਆ ਵਿਚ ਕਰਫਿਊ ਹਟਾਉਣ ਦੇ ਕੁਝ ਘੰਟਿਆ ਬਾਅਦ ਫਿਰ ਕੱਲ੍ਹ (14 ਮਈ) ਤੜਕੇ ਚਾਰ ਵਜੇ ਤੱਕ ਲਈ ਲਗਾ ਦਿੱਤਾ। ਬਾਅਦ ਵਿਚ ਹਿੰਸਾ ਫੈਲਾਉਣ ਉਤੇ ਪੂਰੇ ਉਤਰ ਅਤੇ ਪੱਛਮੀ ਪ੍ਰਾਂਤ ਵਿਚ ਕਰਫਿਊ ਲਗਾ ਦਿੱਤਾ ਗਿਆ।

 

ਪ੍ਰਧਾਨ ਮੰਤਰੀ ਰਾਨਿਲ ਵਿਕਰਮ ਸਿੰਘੇ ਨੇ ਵੀ ਖਾਸ ਕਰਕੇ ਕਰੁਨੇਗਲਾ ਜ਼ਿਲ੍ਹੇ ਵਿਚ ਅਸ਼ਾਂਤੀ ਫੈਲਾਉਣ ਦੇ ਬਾਅਦ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ। ਸ੍ਰੀਲੰਕਾ ਸਰਕਾਰ ਨੇ ਦੇਸ਼ ਵਿਚ ਘੱਟ ਗਿਣਤੀ ਮੁਸਲਮਾਨਾਂ ਅਤੇ ਬਹੁ ਗਿਣਤੀ ਸਿੰਹਲੀ ਭਾਈਚਾਰੇ ਵਿਚ ਹਿੰਸਾ ਦੀਆਂ ਘਟਨਾਵਾਂ ਦੇ ਬਾਅਦ ਸੋਸ਼ਲ ਮੀਡੀਆ ਉਤੇ ਵੀ ਫਿਰ ਪਾਬੰਦੀ ਲਗਾ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka reimposes curfew on 4 towns after communal violence Social Media Ban