ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ ਹਮਲਾਵਰਾਂ ਨੇ ਟ੍ਰੇਨਿੰਗ ਲਈ ਕੀਤਾ ਸੀ ਕਸ਼ਮੀਰ ਤੇ ਕੇਰਲ ਦਾ ਦੌਰਾ

ਸ੍ਰੀਲੰਕਾ ਹਮਲਾਵਰਾਂ ਨੇ ਟ੍ਰੇਨਿੰਗ ਲਈ ਕੀਤਾ ਸੀ ਕਸ਼ਮੀਰ ਤੇ ਕੇਰਲ ਦਾ ਦੌਰਾ

ਸ੍ਰੀਲੰਕਾ ਸੈਨਾ ਦੇ ਪ੍ਰਮੁੱਖ ਦਾ ਕਹਿਣਾ ਹੈ ਕਿ ਈਸਟਰ ਐਤਵਾਰ ਨੂੰ ਖੁਦ ਨੂੰ ਬੰਬ ਨਾਲ ਉਡਾਨ ਵਾਲੇਕੁਝ ਆਤਮਘਾਤੀ ਹਮਲਾਵਰ ‘ਕੁਝ ਖਾਸ ਤਰ੍ਹਾਂ ਦੀ ਟ੍ਰੇਨਿੰਗ ਜਾਂ ਹੋਰ ਵਿਦੇਸ਼ਾਂ ਸੰਗਠਨਾਂ’ ਨਾਲ ‘ਕੁਝ ਸਬੰਧ’ ਮਜ਼ਬੂਤ ਕਰਨ ਲਈ ਕਸ਼ਮੀਰ ਅਤੇ ਕੇਰਲ ਗਏ ਸਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਉਚ ਸ੍ਰੀਲੰਕਾਈ ਸੁਰੱਖਿਆ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਅੱਤਵਾਦੀਆਂ ਨੇ ਭਾਰਤ ਦਾ ਦੌਰਾ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤ ਨੇ ਹਮਲੇ ਤੋਂ ਪਹਿਲਾਂ ਕੋਲੰਬੋ ਨਾਲ ਖੁਫੀਆ ਜਾਣਕਾਰੀ ਸਾਂਝੀ ਕੀਤੀ ਸੀ।

 

ਇਕ ਮਹਿਲਾ ਸਮੇਤ ਨੌ ਆਤਮਘਾਤੀ ਹਮਲਾਵਰਾਂ ਨੇ 21 ਅਪ੍ਰੈਲ ਨੂੰ ਤਿੰਨ ਚਰਚਾ ਅਤੇ ਤਿੰਨ ਆਲੀਸ਼ਾਨ ਹੋਟਲਾਂ ਵਿਚ ਭੀਸ਼ਣ ਧਮਾਕੇ ਕੀਤੇ ਸਨ ਜਿਸ ਵਿਚ 253 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ‘ਬੀਬੀਸੀ’ ਨਾਲ ਇਕ ਇੰਟਰਵਿਊ ਵਿਚ, ਸੈਨਾ ਦੇ ਕਮਾਂਡਰ ਲੈਫੀਟਨੈਟ ਜਨਰਲ ਮਹੇਸ਼ ਸੇਨਾਨਾਇਕਾ ਨੇ ਖੇਤਰ ਅਤੇ ਵਿਦੇਸ਼ ਵਿਚ ਸ਼ੱਕੀ ਸਬੰਧੀ ਕੁਝ ਜਾਣਕਾਰੀ ਸਾਂਝੀ ਕੀਤੀ ਸੀ।

 

ਉਨ੍ਹਾਂ ਕਿਹਾ ਕਿ ਉਹ ਸ਼ੱਕੀ ਭਾਰਤ ਗਏ ਸਨ, ਉਹ ਕਸ਼ਮੀਰ, ਬੇਂਗਲੁਰੂ ਗਏ ਸਨ, ਉਹ ਕੇਰਲ ਗਏ ਸਨ। ਸਾਡੇ ਕੋਲ ਇਹ ਜਾਣਕਾਰੀ ਉਪਲੱਬਧ ਹੋਈ ਹੈ। ਇਹ ਪੁੱਛੇ ਜਾਣ ਉਤੇ ਕਿ ਉਹ ਕਸ਼ਮੀਰ ਅਤੇ ਕੇਰਲ ਵਿਚ ਕਿਨ੍ਹਾਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਸਨ, ਸੈਨਾ ਪ੍ਰਮੁੱਖ ਨੇ ਕਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਜਾਂ ਦੇਸ਼ ਤੋਂ ਬਾਹਰ ਹੋਰ ਸੰਗਠਨਾਂ ਨਾਲ ਸਬੰਧ ਮਜ਼ਬੂਤ ਕਰ ਰਹੇ ਸਨ।

 

ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਪ੍ਰੰਤੂ ਸਰਕਾਰ ਸਥਾਨਕ ਇਸਲਾਮੀ ਕੱਟੜਪੰਥੀ ਸੰਗਠਨ ‘ਨੈਸ਼ਨਲ ਤੌਹੀਦ ਜਮਾਤ’ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਸ੍ਰੀਲੰਕਾ ਨੇ ਇਸ ਸੰਗਠਨ ਨੂੰ ਪ੍ਰਤੀਬੰਧਤ ਕੀਤਾ ਹੈ ਅਤੇ ਧਮਾਕੇ ਸਬੰਧੀ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

ਕਿਸੇ ਵਿਦੇਸ਼ੀ ਸੰਗਠਨ ਦੇ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ਉਤੇ, ਕਮਾਂਡਰ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਦੇ ਤਰੀਕੇ ਅਤੇ ਸ਼ੱਕੀ ਵੱਲੋਂ ਯਾਤਰਾ ਦੀ ਥਾਂ ਨੂੰ ਦੇਖਕੇ ਲਗਦਾ ਹੈ ਕਿ ਕਿਸੇ ਬਾਹਰੀ ਆਗੂ ਜਾਂ ਨਿਰਦੇਸ਼ਾਂ ਦੀ ਸ਼ਮੂਲੀਅਤ ਰਹੀ ਹੈ।

ਭਾਰਤ ਤੋਂ ਸੂਚਨਾ ਮਿਲਣ ਬਾਅਦ ਖਤਰੇ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਣ ਬਾਰੇ ਪੁੱਛੇ ਜਾਣ ਉਤੇ, ਫੌਜ ਨਾਇਕ ਨੇ ਕਿਹਾ ਕਿ ਸਾਡੇ ਕੋਲ ਦੂਜੇ ਪਾਸੇ ਤੋਂ ਕੁਝ ਜਾਣਕਾਰੀਆਂ, ਖੁਫੀਆ ਸੂਚਨਾਵਾਂ ਅਤੇ ਫੌਜ ਜਾਣਕਾਰੀਆਂ ਸੀ ਅਤੇ ਹੋਰ (ਜਾਣਕਾਰੀਆਂ) ਅਲੱਗ ਸਨ ਅਤੇ ਇਸ ਵਿਚ ਕੁਝ ਵਿਚ ਕੁਝ ਅੰਤਰ ਸੀ ਜਿਸ ਨੂੰ ਅੱਜ ਦੇਖਿਆ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka suicide bombers visited Kashmir Kerala for training says Army chief