ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ ਸਿਆਸੀ ਸੰਕਟ : ਸੁਪਰੀਮ ਕੋਰਟ ਨੇ ਪਲਟਿਆ ਸੰਸਦ ਭੰਗ ਕਰਨ ਦਾ ਫੈਸਲਾ

ਸ੍ਰੀਲੰਕਾ ਸਿਆਸੀ ਸੰਕਟ : ਸੁਪਰੀਮ ਕੋਰਟ ਨੇ ਪਲਟਿਆ ਸੰਸਦ ਭੰਗ ਕਰਨ ਦਾ ਫੈਸਲਾ

ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਸੰਸਦ ਭੰਗ ਕਰਨ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੇ ਕਦਮ ਨੂੰ ਮੰਗਲਵਾਰ ਨੂੰ ਪਲਟ ਦਿੱਤਾ ਅਤੇ ਪੰਜ ਜਨਵਰੀ ਨੂੰ ਪ੍ਰਸਤਾਵਿਤ ਮੱਧਕਾਲੀ ਚੋਣਾਂ ਦੀਆਂ ਤਿਆਰੀਆਂ `ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ। ਉਥੇ ਮੌਜੂਦ ਪਾਰਟੀ ਦੇ ਅਹੁਦੇਦਾਰਾਂ ਨੇ ਇਹ ਜਾਣਕਾਰੀ ਦਿੱਤੀ।


ਮੁੱਖ ਜੱਜ ਨਲਿਨ ਪੇਰੇਰਾ ਦੀ ਪ੍ਰਧਾਨਗੀ ਵਾਲੇ ਤਿੰਨ ਮੈਂਬਰੀ ਬੈਂਚ ਨੇ ਸਿਰੀਸੇਨਾ ਦੇ ਨੌ ਨਵੰਬਰ ਦੇ ਫੈਸਲੇ ਖਿਲਾਫ ਦਾਇਰ ਤਕਰੀਬਨ 13 ਅਤੇ ਪੱਖ ਵਿਚ ਦਾਇਰ ਪੰਜ ਪਟੀਸ਼ਨਾਂ `ਤੇ ਦੋ ਦਿਨ ਦੀ ਅਦਾਲਤੀ ਕਾਰਵਾਈ ਦੇ ਬਾਅਦ ਇਹ ਫੈਸਲਾ ਦਿੱਤਾ।


ਸਰਵ ਉਚ ਅਦਾਲਤ ਵੱਲੋਂ ਸਿਰੀਸੇਨਾ ਦੇ ਫੈਸਲੇ ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ `ਤੇ ਹੁਣ ਚਾਰ, ਪੰਜ ਅਤੇ ਛੇ ਦਸੰਬਰ ਨੂੰ ਸੁਣਵਾਈ ਕੀਤੀ ਜਾਵੇਗੀ। ਪਟੀਸ਼ਨਰਾਂ `ਚ ਵੱਖ ਵੱਖ ਪਾਰਟੀਆਂ ਦੇ ਨਾਲ ਸੁਤੰਤਰ ਚੋਣ ਕਮਿਸ਼ਨ ਦੇ ਇਕ ਮੈਂਬਰ ਰਤਨਾਜੀਵਨ ਹੁਲੇ ਵੀ ਸ਼ਾਮਲ ਸਨ।


ਸਿਰੀਸੇਨਾ ਨੇ ਸੰਸਦ ਭੰਗ ਕਰ ਦਿੱਤੀ ਸੀ ਅਤੇ ਪੰਜ ਜਨਵਰੀ ਨੂੰ ਮੱਧਕਾਲੀ ਚੋਣ ਕਰਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਨਾਲ ਦੇਸ਼ ਅਭੂਤ ਪੂਰਵ ਸਕੰਟ `ਚ ਫਸ ਗਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka Supreme court stays president Sirisenas order to sack parliament