ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ 'ਚ ਅੱਤਵਾਦ ਨੂੰ ਰੋਕਣ ਲਈ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ

ਸ੍ਰੀਲੰਕਾ 'ਚ ਅੱਤਵਾਦ ਨੂੰ ਰੋਕਣ ਲਈ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ

ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਨੇ ਕਿਹਾ ਕਿ ਈਸਟਰ ਮੌਕੇ ਉਤੇ ਹੋਏ ਲੜੀਵਾਰ ਬੰਬ ਧਮਾਕਿਆਂ ਵਰਗੀਆਂ ਘਟਨਾਵਾਂ ਨਾਲ ਨਜਿੱਠਣ ਲਈ ਮੌਜੂਦਾ ਕਾਨੂੰਨ ਯੋਗ ਨਹੀਂ ਹੈ, ਲਿਹਾਜਾ ਅੱਤਵਾਦ ਨੂੰ ਰੋਕਣ ਲਈ ਨਵਾਂ ਕਾਨੂੰਨ ਬਣਾਏ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਦਾਦੀਨ ਹਮਲੇ ਦੇ ਬਾਅਦ ਸਭ ਨੂੰ ਡਰ ਸੀ ਕਿ ਦੇਸ਼ ਬਰਬਾਦ ਹੋ ਜਾਵੇਗਾ।

 

ਸ੍ਰੀਲੰਕਾ ਵਿਚ 21 ਅਪ੍ਰੈਲ ਨੂੰ ਤਿੰਨ ਗਿਰਜਾਘਰਾਂ ਅਤੇ ਹੋਟਲਾਂ ਸਮੇਤ ਹੋਰ ਥਾਵਾਂ ਉਤੇ ਅੱਠ ਬੰਬ ਧਮਾਕੇ ਹੋਏ ਸਨ, ਜਿਸ ਵਿਚ ਭਾਰਤੀਆਂ ਸਮੇਤ 258 ਲੋਕਾਂ ਦੀ ਮੌਤ ਹੋ ਗਈ ਸੀ। ਵਿਕਰਮ ਸਿੰਘੇ ਦੇ ਹਵਾਲੇ ਨਾਲ ‘ਕੋਲੰਬੋਪੇਜ ਨੇ ਕਿਹਾ ਕਿ ਲੋਕਾਂ ਵਿਚ ਕਾਫੀ ਡਰ ਸੀ। ਇਸ ਲਈ ਅਸੀਂ ਫੈਸਲਾ ਕੀਤਾ ਕਿ ਪੁਲਿਸ ਪਹਿਲਾਂ ਸਾਰੇ ਅੱਤਵਾਦੀਆਂ ਨੂੰ ਫੜ੍ਹੇ ਅਤੇ ਉਨ੍ਹਾਂ ਉਤੇ ਮੁਕਦਮਾ ਚਲਾਇਆ ਜਾਵੇ। ਦੂਜਾ, ਸਾਨੂੰ ਦੇਸ਼ ਦੀ ਸੁਰੱਖਿਆ ਯਕੀਨੀ ਕਰਨ ਲਈ ਨਵੀਂ ਵਿਵਸਥਾ ਲਿਆਉਣ ਦੀ ਜ਼ਰੂਰਤ ਹੈ ਤਾਂ ਕਿ ਅਜਿਹਾ ਫਿਰ ਨਾ ਹੋਵੇ।

 

97ਵੇਂ ਕੌਮਾਂਤਰੀ ਸਹਿਯੋਗ ਦਿਵਸ ਮੌਕੇ ਆਯੋਜਿਤ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦੀ ਹਮਲੇ ਨਾਲ ਸਬੰਧਤ ਸਾਰੇ ਜਿਉਂਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਵਿਚ ਉਹ ਵੀ ਸ਼ਾਮਲ ਹਨ ਜੋ ਵਿਦੇਸ਼ ਵਿਚ ਰਹਿ ਰਹੇ ਸਨ। ਪੁਲਿਸ ਨੇ ਇਨ੍ਹਾਂ ਹਮਲਿਆਂ ਲਈ ਸਥਾਨਕ ਜਿਹਾਦੀ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

 

ਵਿਕਰਮ ਸਿੰਘੇ ਨੇ ਕਿਹਾ ਕਿ ਪੁਲਿਸ ਨੇ ‘ਨੈਸ਼ਨਲ ਤੌਹੀਦ ਜਮਾਤ ਦੀ ਮਦਦ ਕਰਨ ਦੇ ਸਿਲਸਿਲੇ ਵਿਚ ਕਰੀਬ 200 ਸ਼ੱਕੀ ਨੂੰ ਫੜਿਆ ਹੈ। ਜਮਾਤ ਹੀ ਇਹ ਧਮਾਕੇ ਕਰਨ ਦਾ ਕਸ਼ੂਰਵਾਰ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਅਸੀਂ ਲਿੱਟੇ ਦੇ ਅੱਤਵਾਦ ਦਾ ਸਾਹਮਣਾ ਕੀਤਾ ਹੈ, ਪ੍ਰੰਤੂ ਇਹ ਅਲੱਗ ਹੈ। ਈਸਟਰ ਹਮਲੇ ਨਾਲ ਸਬੰਧਤ ਸਮੂਹ ਨੂੰ ਫੜਨ ਨਾਲ ਇਸ ਤਰ੍ਹਾਂ ਦਾ ਅੱਤਵਾਦ ਖਤਮ ਨਹੀਂ ਹੋਵੇਗਾ। ਅਸੀਂ ਲਿੱਟੇ ਦੇ ਅੱਤਵਾਦ ਨੂੰ ਦੇਖਕੇ ਆਈਐਸਆਈਐਸ ਦੇ ਅੱਤਵਾਦ ਦਾ ਸਾਹਮਣਾ ਨਹੀਂ ਕਰ ਸਕਦੇ। ਸਾਨੂੰ ਕਈ ਰਣਨੀਤੀਆਂ ਬਾਰੇ ਸੋਚਣ ਦੀ ਜ਼ਰੂਰਤ ਹੈ। ਨਵੇਂ ਕਾਨੂੰਨਾ ਦੀ ਜ਼ਰੂਰਤ ਹੈ ਅਤੇ ਇਨ੍ਹਾਂ ਕਾਨੂੰਨਾਂ ਨੂੰ ਬਦਲਣ ਦੀ ਜ਼ਰੂਰਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka will introduce new laws to prevent terrorism says PM Ranil Wickremesinghe