ਅੱਤਵਾਦੀ ਹਮਲਿਆਂ ਵਿੱਚ 250 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ
ਸ੍ਰੀਲੰਕਾ ਵਿੱਚ ਈਸਟਰ ਮੌਕੇ ਹੋਏ ਸਿਲਸਿਲਵਾਰ ਧਮਾਕਿਆਂ ਤੋਂ ਬਾਅਦ ਐਤਵਾਰ ਨੂੰ ਤਿੰਨ ਹਫ਼ਤਿਆਂ ਤੋਂ ਬਾਅਦ ਸਖ਼ਤ ਸੁਰੱਖਿਆ ਵਿਚਕਾਰ ਕੈਥਲਿਕ ਗਿਰਜਾਘਰਾਂ ਵਿੱਚ ਪਹਿਲੀ ਵਾਰ ਸਮੂਹਿਕ ਪ੍ਰਾਰਥਨਾ ਸਭਾ ਹੋਈ।
ਈਸਟਰ ਉੱਤੇ ਗਿਰਜਾਘਰਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿੱਚ 250 ਤੋਂ ਜਿਆਦਾ ਲੋਕ ਮਾਰੇ ਗਏ ਸਨ। ਆਤਮਘਾਤੀ ਹਮਲਿਆਂ ਤੋਂ ਬਾਅਦ ਸਾਰੇ ਗਿਰਜਾਘਰਾਂ ਵਿੱਚ ਰੋਜ਼ਾਨਾ ਪ੍ਰਾਰਥਨਾ ਸਭਾਵਾਂ ਰੱਦ ਦਿੱਤੀਆਂ ਗਈਆਂ ਸਨ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ।
ਹਾਲਾਂਕਿ, ਕੋਲੰਬੋ ਕਾਰਡਿਨਲ ਦੇ ਆਰਚਬਿਸ਼ਪ ਰਣਜੀਤ ਨੇ ਪਿਛਲੇ ਦੋ ਹਫਤਿਆਂ ਵਿੱਚ ਐਤਵਾਰ ਨੂੰ ਨਿਜੀ ਪ੍ਰਾਰਥਨਾ ਸਭਾਵਾਂ ਕੀਤੀਆਂ ਸਨ ਜਿਨ੍ਹਾਂ ਨੂੰ ਰਾਸ਼ਟਰੀ ਟੀਵੀ ਚੈਨਲ ਉੱਤੇ ਪ੍ਰਸਾਰਿਤ ਕੀਤਾ ਗਿਆ ਸੀ।
ਰਣਜੀਤ ਨੇ ਵੀਰਵਾਰ ਨੂੰ (9 ਮਈ) ਐਲਾਨ ਕੀਤਾ ਕਿ ਐਤਵਾਰ ਨੂੰ ਉਸ ਦੇ ਡਾਯੋਸਿਸ ਤੋਂ ਪ੍ਰਾਰਥਨਾ ਸਭਾ ਕਰਵਾਈ ਜਾਵੇਗੀ। ਨਿਵਾਸੀਆਂ ਨੇ ਕਿਹਾ ਕਿ ਹਮਲੇ ਤੋਂ ਬਾਅਦ ਅੱਜ ਸਵੇਰੇ (ਐਤਵਾਰ) ਨੂੰ ਗਿਰਜਾਘਰਾਂ ਨੇ ਐਤਵਾਰ ਦੀਆਂ ਆਮ ਪ੍ਰਾਰਥਨਾ ਸਭਾਵਾਂ ਸ਼ੂਰੂ ਕੀਤੀਆਂ ਹਨ।
ਦੋ ਕੈਥਲਿਕ ਸਣੇ ਤਿੰਨ ਚਰਚਾਂ ਅਤੇ ਤਿੰਨ ਆਲੀਸ਼ਾਨ ਹੋਟਲਾਂ ਉੇਤੇ 21 ਅਪ੍ਰੈਲ ਨੂੰ ਹੋਏ ਹਮਲਿਆਂ ਤੋਂ ਬਾਅਦ ਪੂਰੇ ਸ੍ਰੀਲੰਕਾ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।