ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ : ਫੇਸਬੁੱਕ ਤੇ ਇੰਸਟਾਗ੍ਰਾਮ ਉਤੇ ਪਾਬੰਦੀ ਲਗਾਈ

ਸ੍ਰੀਲੰਕਾ : ਫੇਸਬੁੱਕ ਤੇ ਇੰਸਟਾਗ੍ਰਾਮ ਉਤੇ ਪਾਬੰਦੀ ਲਗਾਈ

ਸ੍ਰੀਲੰਕਾ ਸਰਕਾਰ ਨੇ ਧਮਾਕੇ ਦੇ ਬਾਅਦ ਉਸ ਬਾਰੇ ਝੂਠੀਆਂ ਖਬਰਾਂ ਉਤੇ ਰੋਕ ਲਗਾਉਣ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਮੰਚਾਂ ਉਤੇ ਪਾਬੰਦੀ ਲਗਾ ਦਿੱਤੀ।

 

ਰਾਸ਼ਟਰਪਤੀ ਸਕੱਤਰੇਤ ਨੇ ਇਕ ਬਿਆਨ ਵਿਚ ਕਿਹਾ ਕਿ ਸੋਸ਼ਲ ਮੀਡੀਆ ਉਤੇ ਪਾਬੰਦੀ ਦਾ ਫੈਸਲਾ ਝੂਠੀਆਂ ਖਬਰਾਂ ਫੈਲਾਉਣ ਦੇ ਬਾਅਦ ਕੀਤਾ ਗਿਆ ਹੈ।

ਸਕੱਤਰੇਤ ਨੇ ਕਿਹਾ ਕਿ ਸੁਰੱਖਿਆ ਬਲ ਇਨ੍ਹਾਂ ਧਮਾਕਿਆਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਅਤੇ ਜਾਂਚ ਪੂਰੀ ਹੋਣ ਤੱਕ ਸੋਸ਼ਲ ਮੀਡੀਆ ਉਤੇ ਪਾਬੰਦੀ ਲਗੀ ਰਹੇਗੀ। ਰਾਸ਼ਟਰਪਤੀ ਮੈਤਰੀਪਾਲਾ ਸਿਰਿਸੇਨਾ ਦੇ ਦਫ਼ਤਰ ਵੱਲੋਂ ਟਵੀਟ ਕੀਤਾ ਗਿਆ, ‘ਰਾਸ਼ਟਰਪਤੀ ਮੈਤਰੀਪਾਲਾ ਨੇ ਰਾਸ਼ਟਰ ਨੂੰ ਸੰਜਮ ਅਤੇ ਧੀਰਜ ਵਰਤਣ ਅਤੇ ਬੇਬੁਨਿਆਦ ਤੇ ਝੂਠੀਆਂ ਖਬਰਾਂ ਤੋਂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ ਹੈ।

 

ਇਕ ਮੀਡੀਆ ਹਾਊਸ ਮੁਤਾਬਕ, ਇਸ ਵਿਚ ਫੇਸਬੁੱਕ ਨੇ ਆਪਣੀ ਸੰਕਟ ਪ੍ਰਤੀਕਿਰਿਆ ਵਿਵਸਥਾ ਨੂੰ ਸਰਗਰਮ ਕਰ ਦਿੱਤਾ ਹੈ। ਇਸ ਦੇ ਤਹਿਤ ਘਟਨਾ ਬਾਰੇ ਖਬਰਾਂ ਦਾ ਭੰਡਾਰ ਹੁੰਦਾ ਹੈ ਅਤੇ ਲੋਕਾਂ ਨੂੰ ਇਹ ਦੱਸਣ ਦੀ ਇਜਾਜਤ ਦਿੰਦਾ ਹੈ ਕਿ ਉਹ ਸੁਰੱਖਿਅਤ ਹਨ ਅਤੇ ਉਹ ਉਨ੍ਹਾਂ ਦੋਸਤਾਂ ਨੂੰ ਲਭ ਸਕਦੇ ਹਨ ਜੋ ਸੰਭਵਿਤ ਪ੍ਰਭਾਵਿਤ ਹੋਏ ਹਨ।

 

ਸ੍ਰੀਲੰਕਾ ਦੇ ਕਾਨੂੰਨ ਲਾਗੂ ਕਰਨ ਵਾਲੀ ਸੰਸਥਾ ਨੇ ਧਮਾਕਿਆਂ ਬਾਅਦ ਲੋਕਾਂ ਨੂੰ ਆਪਣੇ ਘਰਾਂ ਵਿਚ ਹੀ ਰਹਿਣ, ਧਮਾਕਾ ਸਥਾਨਾਂ ਜਾਂ ਹਸਪਤਾਲਾਂ ਵਿਚ ਨਾ ਜਾਣ ਦੀ ਅਪੀਲ ਕੀਤੀ ਹੈ। ਉਸਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਾ ਰਹੇ ਰਹੇ ਲੋਕਾਂ ਨੂੰ ਵਾਧੂ ਸੁਰੱਖਿਆ ਪ੍ਰਕਿਰਿਆ ਦੇ ਚਲਦੇ ਨਿਸ਼ਚਿਤ ਸਮੇਂ ਤੋਂ ਘੱਟ ਤੋਂ ਘੱਟ ਚਾਰ ਘੰਟੇ ਪਹਿਲਾਂ ਆਉਣਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lankan government ban Facebook and instagram for preventing fake news after serial blast in Sri Lanka