ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੂਫ਼ਾਨ ਹਗੀਬੀਸ ਨੇ ਜਾਪਾਨ ’ਚ ਮਚਾਈ ਤਬਾਹੀ, 14 ਹਲਾਕ 100 ਜ਼ਖ਼ਮੀ

ਤੂਫ਼ਾਨ ਹਗੀਬੀਸ ਨੇ ਜਾਪਾਨ ’ਚ ਮਚਾਈ ਤਬਾਹੀ, 14 ਹਲਾਕ 100 ਜ਼ਖ਼ਮੀ

ਜਾਪਾਨ ’ਚ ਤੂਫ਼ਾਨ ਹਗੀਬੀਸ ਨੇ ਭਾਰੀ ਤਬਾਹੀ ਮਚਾਈ ਹੈ। ਇਹ ਖ਼ਬਰ ਲਿਖਣ ਤੱਕ ਇਸ ਤੂਫ਼ਾਨ ਨੇ 14 ਵਿਅਕਤੀਆਂ ਦੀ ਜਾਨ ਲੈ ਲਈ ਸੀ ਤੇ 100 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜਾਪਾਨ ਸਰਕਾਰ ਨੇ ਇਸ ਤੂਫ਼ਾਨ ਨਾਲ ਨਿਪਟਣ ਲਈ ਉਂਝ ਕਾਫ਼ੀ ਮਜ਼ਬੂਤ ਇੰਤਜ਼ਾਮ ਪਹਿਲਾਂ ਤੋਂ ਹੀ ਕੀਤੇ ਹੋਏ ਸਨ।

 

 

ਬਹੁਤ ਪਹਿਲਾਂ ਤੋਂ ਹੀ ਆਮ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਸੀ। ਇਸ ਤੂਫ਼ਾਨ ਕਾਰਨ ਕਈ ਥਾਈ਼ ਭਾਰੀ ਵਰਖਾ ਵੀ ਪਈ ਹੈ ਤੇ ਕੁਝ ਪਹਾੜੀ ਇਲਾਕਿਆਂ ਵਿੱਚ ਜ਼ਮੀਨਾਂ ਵੀ ਖਿਸਕੀਆਂ ਹਨ ਤੇ ਢਿੱਗਾਂ ਵੀ ਡਿੱਗੀਆਂ ਹਨ।

 

 

ਹੋਸ਼ੂ ਟਾਪੂ ਦੇ ਸ਼ਹਿਰ ਚਿਬਾ ’ਚ ਇਸ ਤੂਫ਼ਾਨ ਦਾ ਕਹਿਰ ਹਾਲੇ ਵੀ ਜਾਰੀ ਹੈ। ਜਾਪਾਨ ਦੀ ਮੌਸਮ ਵਿਗਿਆਨ ਬਾਰੇ ਏਜੰਸੀ JMA ਦੇ ਅਧਿਕਾਰੀਆਂ ਨੇ ਤੂਫ਼ਾਨ ਹਗੀਬੀਸ ਨੂੰ ਬਹੁਤ ਤਾਕਤਵਰ ਦੱਸਿਆ ਹੈ। ਹੁਣ ਇਹ ਤੂਫ਼ਾਨ ਹੋਸ਼ੂ ਵੱਲੋਂ ਪ੍ਰਸ਼ਾਂਤ ਮਹਾਂਸਾਗਰ ਦੇ ਉੱਪਰੋਂ ਹੁੰਦਾ ਹੋਇਆ ਉੱਤਰੀ ਖੇਤਰ ਵੱਲ ਵਧ ਰਿਹਾ ਹੈ।

 

 

ਸਾਲ 1958 ’ਚ ਕਾਂਟੋ ਅਤੇ ਇਜ਼ੂ ਖੇਤਰ ਵਿੱਚ ਵੀ ਅਜਿਹੇ ਇੱਕ ਤੂਫ਼ਾਨ ਨਾਲ ਬਹੁਤ ਤਬਾਹੀ ਮਚੀ ਸੀ ਤੇ 1,200 ਤੋਂ ਵਿਅਕਤੀ ਮਾਰੇ ਗਏ ਸਨ। ਮੌਜੂਦਾ ਹਗੀਬੀਸ ਤੂਫ਼ਾਨ ਨੂੰ ਵੀ ਉਸ ਸਾਲ 1958 ਵਰਗਾ ਹੀ ਤੂਫ਼ਾਨ ਦੱਸਿਆ ਜਾ ਰਿਹਾ ਹੈ।

 

 

ਏਜੰਸੀ ਨੇ ਟੋਕੀਓ, ਇਜ਼ੂ ਅਤੇ ਸ਼ਿਲੂਓਕਾ ਸੂਬੇ ਵਿੱਚ ਜ਼ਮੀਨ ਖਿਸਕਣ ਦੀ ਚੇਤਾਵਨੀ ਪਹਿਲਾਂ ਤੋਂ ਹੀ ਜਾਰੀ ਕੀਤੀ ਹੋਈ ਹੈ।

 

 

ਜਾਪਾਨ ਸਰਕਾਰ ਨੇ ਇਸ ਤੂਫ਼ਾਨ ਨਾਲ ਨਿਪਟਣ ਲਈ ਇੱਕ ਹੰਗਾਮੀ ਮੀਟਿੰਗ ਸੱਦੀ ਹੈ ਤੇ ਮੱਧ, ਦੱਖਣੀ ਤੇ ਪੱਛਮੀ ਜਾਪਾਨ ਦੇ ਨਿਵਾਸੀਆਂ ਨੂੰ ਇਸ ਪੂਰਾ ਹਫ਼ਤਾ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।

 

 

ਜਾਪਾਨ ਦੀਆਂ ਦੋ ਵੱਡੀਆਂ ਏਅਰਲਾਈਨਜ਼ ਐੱਨਏ ਅਤੇ ਜੇਏਐੱਲ ਨੇ ਦੋ ਹਵਾਈ ਅੱਡਿਆਂ ਹਨੇਦਾ ਤੇ ਨਰਿਤਾ ’ਤੇ ਅਤੇ ਓਸਾਕਾ ਤੇ ਚੁਬੂ ਵਿਚਾਲੇ ਕੁਝ ਉਡਾਣਾਂ ਰੱਦ ਕੀਤੀਆਂ ਹਨ। ਸੈਂਟਰਲ ਜਾਪਾਨ ਰੇਲਵੇ ਕੰਪਨੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਟੋਕੀਓ ਤੇ ਨਾਗੋਆ ਵਿਚਾਲੇ ਸ਼ਿਨਕਾਨਸੇਨ ਬੁਲੇਟ ਟ੍ਰੇਨ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

 

 

ਹਗੀਬੀਸ ਕਾਰਨ ਹੀ ਸਨਿੱਚਰਵਾਰ ਨੂੰ ਹੋਣ ਵਾਲੇ ਦੋ ਰਗਬੀ ਵਿਸ਼ਵ ਕੱਪ ਦੇ ਮੈਚ ਵੀ ਰੱਦ ਕਰ ਦਿੱਤੇ ਗਏ ਸਨ। ਇਸ ਨਾਲ ਸੁਜ਼ੂਕਾ ਵਿਖੇ ਇਸ ਵੀਕਐਂਡ ਦਾ ਗ੍ਰੈ਼ਡ ਪ੍ਰਿਕਸ ਵੀ ਪ੍ਰਭਾਵਿਤ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Storm Hagibis damages a lot in Japan 14 killed 100 injure