ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ 'ਚ ਤੂਫ਼ਾਨ ਅਤੇ ਹੜ੍ਹਾਂ ਨਾਲ 19 ਲੋਕਾਂ ਦੀ ਮੌਤ, ਬਚਾਅ ਕਾਰਜ ਸ਼ੁਰੂ 

ਜਾਪਾਨ ਦੀ ਰਾਜਧਾਨੀ ਟੋਕਿਓ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਆਏ ਤੂਫ਼ਾਨ ‘ਹਾਗੀਬੀਸ’ ਕਾਰਨ ਹੁਣ ਤੱਕ ਘੱਟੋ ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਦਰਜਨ ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। 

 

ਤੂਫ਼ਾਨ ਹੈਗੀਬੀਸ ਨੇ ਸ਼ਨੀਵਾਰ ਨੂੰ ਜਾਪਾਨ ਵਿੱਚ ਦਸਤਕ ਦਿੱਤੀ। ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਭਾਰੀ ਬਾਰਸ਼ ਕਾਰਨ ਆਏ ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਐਤਵਾਰ ਨੂੰ ਵੱਡੇ ਪੱਧਰ ਉੱਤੇ ਬਚਾਅ ਮੁਹਿੰਮ ਚਲਾਈ ਗਈ। ਇੱਥੇ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਵੀ ਵਾਪਰੀਆਂ ਹਨ।

 

ਤੂਫ਼ਾਨ, ਟੋਕਿਓ ਨੂੰ ਆਪਣੇ ਲਪੇਟ ਵਿੱਚ ਲੈਣ ਤੋਂ ਬਾਅਦ ਉੱਤਰ ਵੱਲ ਚਲਿਆ ਗਿਆ। ਜਾਪਾਨ ਦੇ ਕਈ ਹਿੱਸੇ ਪਾਣੀ ਵਿੱਚ ਡੁੱਬ ਗਏ ਹਨ। ਹੈਗੀਬੀਸ ਦਾ ਅਰਥ ਹੈ "ਗਤੀ"। ਰਿਪੋਰਟ ਅਨੁਸਾਰ ਤੂਫ਼ਾਨ ਵਿੱਚ ਘੱਟੋ ਘੱਟ 19 ਲੋਕਾਂ ਦੀ ਮੌਤ ਹੋ ਗਈ। 

 

ਰਾਸ਼ਟਰੀ ਪ੍ਰਸਾਰਕਕਰਤਾ ਐਨਐਚਕੇ ਨੇ ਕਿਹਾ ਕਿ ਇਸ ਤਬਾਹੀ ਵਿੱਚ ਇੱਕ ਦਰਜਨ ਤੋਂ ਵੱਧ ਲੋਕ ਲਾਪਤਾ ਹੋਏ ਹਨ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਹਾਗੀਬੀਸ ਤੋਂ ਪ੍ਰਭਾਵਤ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਦੀਆਂ 14 ਨਦੀਆਂ ਵਿੱਚ ਹੜ੍ਹ ਆ ਗਏ ਹਨ। ਸਰਕਾਰੀ ਬੁਲਾਰੇ ਯੋਸ਼ੀਹਿਦ ਸੁਗਾ ਨੇ ਕਿਹਾ ਕਿ ਇਸ ਭਿਆਨਕ ਤੂਫ਼ਾਨ ਨੇ ਪੂਰਬੀ ਜਾਪਾਨ ਵਿੱਚ ਵੱਡੀ ਤਬਾਹੀ ਮਚਾਈ ਹੈ।

 

ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜ਼ਮੀਨ ਖਿਸਕਣ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ। ਟੋਕਿਓ ਵਿੱਚ ਰੇਲ ਸੇਵਾਵਾਂ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਰੁਕੀਆਂ ਹੋਈਆਂ ਹਨ, ਸਵੇਰੇ ਮੁੜ ਸ਼ੁਰੂ ਹੋ ਗਈਆਂ। ਹਾਲਾਂਕਿ, ਦੂਜਿਆਂ ਦੀ ਸੁਰੱਖਿਆ ਜਾਂਚ ਚੱਲ ਰਹੀ ਸੀ ਅਤੇ ਉਮੀਦ ਹੈ ਕਿ ਉਹ ਛੇਤੀ ਹੀ ਸ਼ੁਰੂ ਹੋ ਜਾਣਗੀਆਂ। 

 

ਸੱਤਾਧਾਰੀ ਪਾਰਟੀ ਦੇ ਨੇਤਾ ਫੂਮੀਓ ਕਿਸ਼ਿਦਾ ਨੇ ਐਨਐਚਕੇ ਟੀਵੀ ਨਿਊਜ਼ ਨਾਲ ਇੱਕ ਟਾਕ ਸ਼ੋਅ ਵਿੱਚ ਕਿਹਾ ਕਿ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ ਅਤੇ ਇਹ ਇੱਕ ਹਕੀਕਤ ਹੈ ਜਿਸ ਤੋਂ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ। ਸਾਨੂੰ ਆਪਣੀ ਪੂਰੀ ਵਾਹ ਲਾਉਣੀ ਚਾਹੀਦੀ ਹੈ। ਆਫ਼ਤ ਕਿਸੇ ਵੀ ਸਮੇਂ ਆ ਸਕਦੀ ਹੈ।

 

...
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Storm in japan killed 19 rescue operation on