ਅਮਰੀਕਾ ਦੇ ਰੱਖਿਆ ਵਿਭਾਗ ਨੇ ਇੱਕ ਰਿਪੋਰਟ ਰਾਹੀਂ ਦੇਸ਼ ਦੀ ਸੰਸਦ ਨੂੰ ਦੱਸਿਆ ਕਿ ਚੀਨ ਤੇ ਭਾਰਤ ਵਿਚਾਲੇ ਸਰਹੱਦ ਉੱਤੇ ਤਣਾਅ ਬਣਿਆ ਹੋਇਆ ਹੈ ਪਰ ਦੋਵੇਂ ਦੇਸ਼ਾਂ ਨੇ ਹਾਲੇ ਤੱਕ ਇਨ੍ਹਾਂ ਮਤਭੇਦਾਂ ਨੂੰ ਉਸ ਪੱਧਰ ਤੱਕ ਪੁੱਜਣ ਤੋਂ ਰੋਕ ਕੇ ਰੱਖਿਆ ਹੋਇਆ ਹੈ; ਜਦੋਂ 73 ਦਿਨਾਂ ਤੱਕ ਡੋਕਲਾਮ ਵਿੱਚ ਰੇੜਕੇ ਦੀ ਸਥਿਤੀ ਬਣੀ ਰਹੀ ਸੀ।
ਰੱਖਿਆ ਵਿਭਾਗ ਨੇ ਅਮਰੀਕੀ ਸੰਸਦ ਨੂੰ ਦਿੱਤੀ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਆਪਣੀ ਸਰਗਰਮ ਰੱਖਿਆ ਰਣਨੀਤੀ ਅਧੀਨ ਚੀਨ ਦੇ ਆਗੂ ਆਪਣੇ ਦੇਸ਼ ਦੇ ਰਣਨੀਤਕ ਮੰਤਵਾਂ ਦੀ ਪੂਰੀ ਲਈ ਅਜਿਹੇ ਤਰੀਕੇ ਅਪਣਾਉਂਦੇ ਹਲ, ਜਿਨ੍ਹਾਂ ਵਿੱਚ ਹਥਿਆਰਬੰਦ ਸੰਘਰਸ਼ ਨਾ ਹੋਵੇ।
ਰਿਪੋਰਟ ਮੁਤਾਬਕ ਗਤੀਵਿਧੀਆਂ ਨੂੰ ਇੰਝ ਨਿਰਧਾਰਤ ਕੀਤਾ ਜਾਂਦਾ ਹੈ ਕਿ ਅਮਰੀਕਾ ਤੇ ਉਸ ਦੇ ਸਹਿਯੋਗੀ ਤੇ ਭਾਈਵਾਲ ਦੇਸ਼ਾਂ ਜਾਂ ਭਾਰਤ–ਪ੍ਰਸ਼ਾਂਤ ਖੇਤਰ ਦੇ ਹੋਰਨਾਂ ਦੇਸ਼ਾਂ ਨਾਲ ਹਥਿਆਰਬੰਦ ਸੰਘਰਸ਼ ਦੀ ਸਥਿਤੀ ਨਾ ਬਣ ਸਕੇ।
ਚੀਨ ਦਾ ਦੱਖਣੀ ਚੀਨ ਦੇ ਸਮੁੰਦਰ ਤੇ ਪੂਰਬੀ ਚੀਨ ਦੇ ਸਮੁੰਦਰ ਵਿਚਾਲੇ ਖੇਤਰੀ ਵਿਵਾਦ ਚੱਲ ਰਿਹਾ ਹੈ। ਬੀਜਿੰਗ ਲਗਭਗ ਸਮੁੱਚੇ ਦੱਖਣੀ ਚੀਨ ਦੇ ਸਮੁੰਦਰ ਉੱਤੇ ਆਪਣਾ ਦਾਅਵਾ ਪੇਸ਼ ਕਰਦਾ ਹੈ; ਉੱਥੇ ਹੀ ਦੱਖਣੀ ਚੀਨ ਦੇ ਸਮੁੰਦਰੀ ਟਾਪੂਆਂ ਉੱਤੇ ਵੀਅਤਨਾਮ, ਫ਼ਿਲੀਪੀਨਜ਼, ਮਲੇਸ਼ੀਆ, ਬਰੂਨੇਈ ਤੇ ਤਾਇਵਾਨ ਵੀ ਆਪੋ–ਆਪਣੇ ਦਾਅਵੇ ਪੇਸ਼ ਕਰਦੇ ਹਨ।