ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਸੰਸਦ ’ਚ ਕਸ਼ਮੀਰ ’ਤੇ ਜ਼ੋਰਦਾਰ ਹੰਗਾਮਾ, ਇਮਰਾਨ ਨੇ ਰਖਿਆ ਪੱਖ

ਭਾਰਤ ਚ ਜੰਮੂ-ਕਸ਼ਮੀਰ ਦੇ ਪੁਨਰਗਠਨ ਦਾ ਪ੍ਰਸਤਾਵ ਜਦੋਂ ਤੋਂ ਆਇਆ ਹੈ ਉਦੋਂ ਤੋਂ ਗੁਆਂਢੀ ਦੇਸ਼ ਪਾਕਿਸਤਾਨ ਚ ਭਾਜੜਾਂ ਪਈਆਂ ਹੋਈਆਂ ਹਨ। ਸੋਮਵਾਰ ਨੂੰ ਜਿੱਥੇ ਪਾਕਿਸਤਾਨ ਨੇ ਬਿਲ ਦਾ ਵਿਰੋਧ ਕਰਦਿਆਂ ਹੋਇਆਂ ਭਾਰਤ ’ਤੇ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ। ਉੱਥੇ ਹੀ ਹੁਣ ਪਾਕਿ ਸੰਸਦ ਚ ਇਸ ਮਾਮਲੇ ਨੂੰ ਲੈ ਕੇ ਰੌਲਾ ਪਿਆ।

 

ਦਰਅਸਲ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਸ਼ਮੀਰ ਮਸਲੇ ਨੂੰ ਲੈ ਕੇ ਸੰਸਦ ਦਾ ਸਾਂਝਾ ਇਜਲਾਸ ਸੱਦਿਆ ਗਿਆ ਸੀ ਜਿਸ ਚ ਉਨ੍ਹਾਂ ਨੇ ਘਾਟੀ ਨੂੰ ਲੈ ਕੇ ਗੱਲਬਾਤ ਕਰਨੀ ਸੀ ਪਰ ਉਹ ਸੰਸਦ ਤੋਂ ਗੈਰ ਹਾਜ਼ਰ ਰਹੇ। ਜਿਸਦਾ ਵਿਰੋਧੀ ਧੜੇ ਨੇ ਵਿਰੋਧ ਕੀਤਾ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕ ਗਈ ਕਿਉਂਕਿ ਸਪੀਕਰ ਉਠ ਕੇ ਤੁਰ ਗਏ।

 

ਬਹਰਹਾਲ, ਇਮਰਾਨ ਖ਼ਾਨ ਸੰਸਦ ਪੁੱਜੇ ਤੇ ਇਸ ਮਾਮਲੇ ਤੇ ਬਿਆਨ ਦਿੱਤਾ। ਇਮਰਾਨ ਨੇ ਕਿਹਾ ਕਿ ਅਸੀਂ ਕਸ਼ਮੀਰ ਮਾਮਲੇ ਨੂੰ ਸੰਯੁਕਤ ਰਾਸ਼ਟਰ ਚ ਲੈ ਜਾਵਾਂਗੇ ਤੇ ਆਲਮੀ ਭਾਈਚਾਰੇ ਨੂੰ ਦੱਸਾਂਗੇ ਕਿ ਭਾਰਤ ਚ ਘੱਟ ਗਿਣਤੀਆਂ ’ਤੇ ਭਾਜਪਾ ਦੀ ਨਸਲਵਾਦੀ ਵਿਚਾਰਧਾਰਾ ਕਿਵੇਂ ਮੜ੍ਹੀ ਜਾ ਰਹੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Strong turmoil over Kashmir in Pakistani parliament and Imran defended the side