ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਲਾਂਘੇ ਦਾ ਕੰਮ ਜ਼ੋਰਾਂ ’ਤੇ, ਦੇਖੋ ਪਹਿਲੀਆਂ ਤਸਵੀਰਾਂ

ਪਾਕਿਸਤਾਨ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸਨੇ ਕਰਤਾਪੁਰ ਲਾਂਘਾ ਸਮਝੌਤੇ ਦਾ ਮਸੌਦਾ ਤਿਆਰ ਕਰਕੇ ਭਾਰਤ ਨਾਲ ਸਾਂਝਾ ਕੀਤਾ ਹੈ, ਉਸਨੇ ਭਾਰਤ ਨੂੰ ਸੱਦਾ ਭੇਜਿਆ ਹੈ ਕਿ ਉਹ ਛੇਤੀ ਤੋਂ ਛੇਤੀ ਆਪਣੀ ਟੀਮ ਨੂੰ ਇਸਲਾਮਾਬਾਦ ਭੇਜ ਕੇ ਸਮਝੌਤੇ ਨੂੰ ਪੂਰਾ ਕਰੇ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

ਪੇਸ਼ ਕੀਤੇ ਗਏ ਇਸ ਮਸੌਦੇ ਤਹਿਤ ਭਾਰਤੀ ਸਿੱਖ ਤੀਰਥਯਾਤਰੀਆਂ ਨੂੰ ਲਾਰੋਵਾਲ ਸਥਿਤ ਦਰਬਾਰ ਸਾਹਿਬ ਗੁਰਦੁਆਰਾ ਜਾਣ ਦੀ ਸੁਵਿਧਾ ਦਿੱਤੀ ਜਾਵੇਗੀ। ਇਹ ਗੁਰਦੁਆਰਾ ਭਾਰਤੀ ਸਰਹੱਦ ਤੋਂ ਗੁਰਦਾਸਪੁਰ ਦੇ ਨੇੜੇ 4 ਕਿਲੋਮੀਟਰ ਦੀ ਦੂਰੀ ਤੇ ਪਾਕਿਸਤਾਨ ਚ ਸਥਿਤ ਹੈ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 


ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਕਿ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੁਆਰਾ ਇਸ ਮਸੌਦੇ ਨੂੰ ਭਾਰਤ ਹਵਾਲੇ ਕੀਤਾ ਗਿਆ ਹੈ।

 

ਸ਼ਾਹ ਫ਼ੈਸਲ ਨੇ ਕਿਹਾ ਕਿ ਇਹ ਕਦਮ ਵੱਖੋ ਵੱਖ ਧਰਮਾਂ ਵਿਚਾਲੇ ਆਪਸੀ ਤਾਲਮੇਲ ਬਿਠਾਉਣ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਵਾਧਾ ਦੇਣ ਲਈ ਪਾਕਿਸਤਾਨ ਦੀ ਨੀਤੀ ਤਹਿਤ ਚੁੱਕਿਆ ਜਾ ਰਿਹਾ ਹੈ।

 

 

ਪਾਕਿਸਤਾਨ ਨੇ ਡਾਇਰੈਕਟਰ ਜਨਰਲ (ਸਾਊਥ ਏਸ਼ੀਆ ਐਂਡ ਪਾਰਕ) ਨੂੰ ਸਮਝੌਤੇ ਲਈ ਮੁੱਖ ਅਫ਼ਸਰ ਵਜੋਂ ਨਿਯੁਕਤ ਕੀਤਾ ਹੈ ਤੇ ਭਾਰਤ ਨੂੰ ਵੀ ਕਿਹਾ ਹੈ ਕਿ ਛੇਤੀ ਤੋਂ ਛੇਤੀ ਇਸ ਲਈ ਅਫ਼ਸਰ ਨਾਮਜ਼ਦ ਕਰੇ।

 

 
 
ਫ਼ੈਸਲ ਨੇ ਟਵੀਟ ਕਰਦਿਆਂ ਲਿਖਿਆ, ਪੀਐਮ ਇਮਰਾਨ ਖ਼ਾਨ ਦੀ ਪਹਿਲ ਨੂੰ ਅੱਗੇ ਵਧਾਉਂਦਿਆਂ ਅੱਜ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਤੇ ਡਰਾਫ਼ਟ ਐਗਰੀਮੈਂਟ ਭਾਰਤ ਨਾਲ ਸਾਂਝਾ ਕੀਤਾ। ਅਸੀਂ ਭਾਰਤ ਵਲੋਂ ਅਗਵਾਈ ਕਰਨ ਵਾਲੀ ਟੀਮ ਨੂੰ ਇਸਲਾਮਾਬਾਦ ਆਉਣ ਦਾ ਸੱਦਾ ਦਿੰਦੇ ਹਨ ਤਾਂ ਕਿ ਇਸ ਐਗਰੀਮੈਂਟ ਨੂੰ ਆਖਰੀ ਰੂਪ ਦਿੱਤਾ ਜਾ ਸਕੇ। ਵਾਅਦਾ ਨਿਭਾਓ, ਕਰਤਾਰਪੁਰ ਸਾਹਿਬ ਤੇ, ਪਾਕਿਸਤਾਨ ਵਾਲੇ ਪਾਸੇ ਕੰਮ ਸ਼ੁਰੂ ਹੋ ਚੁੱਕਿਆ ਹੈ।
 
 
 
 

 

ਦੱਸਣਯੋਗ ਹੈ ਕਿ ਲੰਘੇ ਸਾਲ 26 ਨਵੰਬਰ ਨੂੰ ਭਾਰਤ ਦੇ ਉਪਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਜ਼ਿਲ੍ਹੇ ਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਇਸਦੇ 2 ਦਿਨਾਂ ਮਗਰੋਂ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੇ ਨਾਰੋਵਾਲ ਚ ਇਸਦਾ ਨੀਂਹ ਪੱਥਰ ਰੱਖਿਆ ਸੀ।

 

ਕੇਂਦਰੀ ਕੈਬਨਿਟ ਨੇ 22 ਨਵੰਬਰ ਨੂੰ ਇਹ ਫੈਸਲਾ ਕੀਤਾ ਸੀ ਕਿ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਦੀ ਸਰਹੱਦ ਤੱਕ ਲਾਂਘਾ ਬਣਾਇਆ ਜਾਵੇਗਾ।

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Strongly work on the Kartarpur corridor see earlier pictures