ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਫ਼ਤਰਾਂ `ਚ ਕਰੜੀ ਮਿਹਨਤ ਦੇ ਬਾਵਜੂਦ ਨਹੀਂ ਮਿਲਦੀ ਤਰੱਕੀ

ਮਿਹਨਤ ਦੇ ਬਾਵਜੂਦ ਨਹੀਂ ਮਿਲਦੀ ਤਰੱਕੀ

ਦਫ਼ਤਰ `ਚ ਦਿਨ ਭਰ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਤਰੱਕੀ ਨਹੀਂ ਮਿਲਦੀ, ਸਗੋਂ ਕੰਮ ਦਾ ਪ੍ਰਦਰਸ਼ਨ ਖਰਾਬ ਕਹਿ ਦਿੱਤਾ ਜਾਂਦਾ ਹੈ। ਜੇਕਰ ਅਜਿਹਾ ਹੀ ਹੁੰਦਾ ਹੈ ਤਾਂ ਇਸ ਅਧਿਐਨ ਨੂੰ ਜ਼ਰੂਰ ਧਿਆਨ ਦਿਓ। ਇਸ ਅਧਿਐਨ `ਚ ਕਿਹਾ ਗਿਆ ਹੈ ਕਿ ਕਿਉਂ ਜਿ਼ਆਦਾ ਮਿਹਨਤ ਕਰਨ ਦੇ ਬਾਵਜੂਦ ਜਿ਼ਆਦਾ ਨੁਕਸਾਨਦਾਇਕ ਕਿਉਂ ਹੋ ਸਕਦਾ ਹੈ। 


ਇਹ ਅਧਿਐਨ ਯੂਨੀਵਰਸਿਟੀ ਆਫ ਲੰਡਨ ਅਤੇ ਈਐਸਸੀਪੀ ਯੂਰਪ ਬਿਜ਼ਨੈਂਸ ਸਕੂਲ ਵੱਲੋਂ ਕੀਤਾ ਗਿਆ ਹੈ। ਇਸ `ਚ ਮਾਹਰਾਂ ਨੇ ਦੇਖਿਆ ਕਿ ਬਹੁਤ ਜਿ਼ਆਦਾ ਮਿਹਨਤ ਕਰਨ ਵਾਲੇ ਕਰਮਚਾਰੀਆਂ ਨੂੰ ਨਾ ਤਾਂ ਤਰੱਕੀ ਮਿਲਦੀ ਹੈ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਵੀ ਖਰਾਬ ਰਹਿੰਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਮਿਹਨਤ ਕਰਨ ਵਾਲਿਆਂ ਨੂੰ ਛੇਤੀ ਤਰੱਕੀ ਮਿਲਦੀ ਹੈ ਅਤੇ ਉਨ੍ਹਾਂ ਦੀ ਤਨਖਾਹ `ਚ ਵੀ ਚੰਗਾ ਵਾਧਾ ਹੁੰਦਾ ਹੈ। ਅਜਿਹੇ ਕਰਮਚਾਰੀ ਆਪਣੇ ਸਹਿ ਕਰਮੀਆਂ ਦੀਆਂ ਉਮੀਦਾਂ ਤੋਂ ਜਿ਼ਆਦਾ ਖੁਸ਼ ਰਹਿੰਦੇ ਹਨ।

 

ਇਸ ਅਧਿਐਨ `ਚ ਕਿਹਾ ਗਿਆ ਹੈ ਕਿ ਦਫ਼ਤਰ `ਚ ਬਹੁਤ ਜਿ਼ਆਦਾ ਮਿਹਨਤ ਕਰਨਾ ਨਾ ਕੇਵਲ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੁੰਦਾ, ਸਗੋਂ ਕੈਰੀਅਰ ਦੇ ਲਿਹਾਜ਼ ਨਾਲ ਵੀ ਨੁਕਸਾਨਦੇਹ ਹੁੰਦਾ ਹੈ। ਖੋਜ ਕਰਤਾਵਾਂ ਨੇ ਅਧਿਐਨ ਦੌਰਾਨ ਦੇਖਿਆ ਕਿ ਦਫ਼ਤਰ `ਚ ਅਤਿ ਜਿ਼ਆਦਾ ਮਿਹਨਤ ਕਰਨ ਵਾਲੇ ਕਰਮਚਾਰੀ ਹੋਰ ਸਾਥੀਆਂ ਦੇ ਮੁਕਾਬਲੇ ਅਸੰਤੁਸ਼ਟ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਨੌਕਰੀ ਦੀ ਸੁਰੱਖਿਆ ਤੇ ਤਰੱਕੀ ਦੀ ਚਿੰਤਾ ਜਿ਼ਆਦਾ ਸਤਾਉਂਦੀ ਰਹਿੰਦੀ ਹੈ।

 

ਖੋਜ ਕਰਤਾ ਟੀਮ ਦਾ ਸੁਝਾਅ ਹੈ ਕਿ ਜੇਕਰ ਰੁਜ਼ਗਾਰਦਾਤਾ ਆਪਣੇ ਕਰਮਚਾਰੀਆਂ ਨੂੰ ਕਦੋਂ ਅਤੇ ਕਿਵੇਂ ਕੰਮ ਕਰਨ ਦੀ ਆਜ਼ਾਦੀ ਦੇਵੇ ਤਾਂ ਇਸ ਨਾਲ ਉਨ੍ਹਾਂ ਦੇ ਉਪਰ ਪ੍ਰੈਸ਼ਰ ਕੁਝ ਘੱਟ ਕੀਤਾ ਜਾ ਸਕਦਾ ਹੈ। ਕੰਪਨੀ ਦੇ ਉਤਪਾਦਨ `ਚ ਵੀ ਵਾਧਾ ਹੋਵੇਗਾ ਅਤੇ ਕਰਮਚਾਰੀਆਂ ਦੀ ਵਫ਼ਾਦਾਰੀ ਵੀ ਬਣੀ ਰਹੇਗੀ। ਇਸ ਅਧਿਐਨ ਲਈ 36 ਯੂਰੋਪੀਅਨ ਦੇਸ਼ਾਂ ਦੇ 52000 ਕਰਮਚਾਰੀਆਂ ਦੇ ਅੰਕੜਿਆਂ `ਤੇ ਅਧਿਐਨ ਕੀਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ਨੇ ਯੂਰੋਪੀਅਨ ਵਰਕਿੰਗ ਕਨਡੀਸ਼ਨਸ ਸਰਵੇ `ਚ ਹਿੱਸਾ ਲਿਆ ਸੀ। ਇਹ ਸਰਵੇ 1990 ਲਾਂਚ ਕੀਤਾ ਗਿਆ ਸੀ। ਇਸ `ਚ ਵੱਖ ਵੱਖ ਸਥਿਤੀਆਂ ਤੇ ਖਤਰਿਆਂ ਬਾਰੇ ਗੱਲ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:study says employees who put in too much effort perform worse and do not get promoted