ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਬੁਲ `ਚ ਮੋਟਰਸਾਈਕਲ ਸਵਾਰ ਹਮਲਾਵਰ ਵੱਲੋਂ ਆਤਮਘਾਤੀ ਹਮਲਾ, ਸੱਤ ਦੀ ਮੌਤ

ਕਾਬੁਲ `ਚ ਮੋਟਰਸਾਈਕਲ ਸਵਾਰ ਹਮਲਾਵਰ ਵੱਲੋਂ ਆਤਮਘਾਤੀ ਹਮਲਾ, ਸੱਤ ਦੀ ਮੌਤ

ਰੂਸੀ ਕਬਜ਼ੇ ਦੇ ਖਿਲਾਫ਼ ਲੜਨ ਵਾਲੇ ਇਕ ਸਥਾਨਕ ਆਗੂ ਅਹਿਮਦ ਸ਼ਾਹ ਮਸੂਦ ਦੀ ਬਰਸੀ ਮੌਕੇ ਐਤਵਾਰ ਨੂੰ ਇੱਥੇ ਬਦੂਕਧਾਰੀਆਂ ਦੇ ਇਕ ਕਾਫਲੇ ਕੋਲ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਜਿਸ `ਚ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਤਾਜਿਕਾ ਕਮਾਂਡਰ ਅਹਿਮਦ ਸ਼ਾਹ ਮਸੂਦ ਨੇ 1980 ਦੇ ਦਹਾਕੇ `ਚ ਸੋਵੀਅਤ ਸੰਘ ਦੇ ਕਬਜ਼ੇ ਅਤੇ 1962-2001 ਦੇ ਵਿਚ ਤਾਲੀਬਾਨ ਸ਼ਾਸਨ ਦੇ ਖਿਲਾਫ਼ ਅੰਦੋਲਨ ਦੀ ਅਗਵਾਈ ਕੀਤੀ ਸੀ।


ਤਤਕਾਲ ਕਿਸੇ ਨੇ ਵੀ ਹਮਲੇ ਦੀ ਜਿ਼ੰਮੇਵਾਰੀ ਨਹੀਂ ਲਈ। ਕੁਝ ਦਿਨ ਪਹਿਲਾਂ ਇਕ ਕੁਸ਼ਤੀ ਕਲੱਬ `ਚ ਹੋਏ ਦੋਹਰੇ ਬੰਬ ਧਮਾਕੇ `ਚ ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਸੀ। ਗ੍ਰਹਿ ਮੰਤਰਾਲੇ ਨੇ ਇਕ ਬਿਆਨ `ਚ ਕਿਹਾ ਕਿ ਹਮਲੇ `ਚ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ। ਮਰਨ ਵਾਲੇ ਸਾਰੇ ਆਮ ਨਾਗਰਿਕ ਹਨ। ਆਤਮਘਾਤੀ ਹਮਲਾਵਰ ਮੋਟਰਸਾਈਕਲ `ਤੇ ਸਵਾਰ ਸਨ। ਵਿਸਫੋਟ ਇੰਨਾ ਸ਼ਕਤੀਸ਼ਾਲੀ ਸੀ ਕਿ ਉਸ ਨਾਲ ਆਸਪਾਸ ਦੀਆਂ ਇਮਾਰਤਾਂ ਹਿੱਲ ਗਈਆਂ ਅਤੇ ਉਨ੍ਹਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

 

ਇਸ ਤੋਂ ਪਹਿਲਾਂ ਅਫਗਾਨ ਸੁਰੱਖਿਆ ਬਲਾਂ ਨੇ ਕਿਹਾ ਸੀ ਕਿ ਉਨ੍ਹਾਂ ਮਸੂਦ ਦੇ ਸਮਰਥਕਾਂ ਦੇ ਕੋਲ ਖੁਦ ਨੂੰ ਉਡਾਨ ਦੀ ਯੋਜਨਾ ਬਣਾ ਰਹੇ ਇਕ ਵਿਅਕਤੀ ਨੂੰ ਢੇਰ ਕਰ ਦਿੱਤਾ। ਮਸੂਦ ਦੀ ਅਮਰੀਕਾ `ਚ ਹੋਏ 9/11 ਹਮਲੇ ਤੋਂ ਦੋ ਦਿਨ ਪਹਿਲਾਂ ਹੱਤਿਆਰ ਕਰ ਦਿੱਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suicide attack in Kabul bike borne rider blew himself seven killed