ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਤਮਘਾਤੀ ਬੰਬਾਰ ਨੇ ਕੋਲੰਬੋ ਹੋਟਲ ’ਚ ਖਾਣੇ ਦੀ ਕਤਾਰ ’ਚ ਲੱਗ ਕੇ ਕੀਤਾ ਧਮਾਕਾ

ਆਤਮਘਾਤੀ ਬੰਬਾਰ ਨੇ ਕੋਲੰਬੋ ਹੋਟਲ ’ਚ ਖਾਣੇ ਦੀ ਕਤਾਰ ’ਚ ਲੱਗ ਕੇ ਕੀਤਾ ਧਮਾਕਾ

ਸ੍ਰੀ ਲੰਕਾ ਦੇ ਸਿਨਾਮੋਨ ਗ੍ਰੈਂਡ ਹੋਟਲ ਵਿੱਚ ਆਪਣੀ ਪਿੱਠ ’ਤੇ ਲੱਦੇ ਵਿਸਫੋਟਕ ਵਿੱਚ ਧਮਾਕਾ ਕਰਨ ਤੋਂ ਪਹਿਲਾਂ ਆਤਮਘਾਤੀ ਹਮਲਾਵਰ ਬਹੁਤ ਸਬਰ ਨਾਲ ਈਸਟਰ ਦੇ ਨਾਸ਼ਤੇ ਲਈ ਕਤਾਰ ਵਿੱਚ ਖਲੋਤਾ ਨਜ਼ਰ ਆਇਆ। ਸ੍ਰੀਲੰਕਾਈ ਹੋਟਲ ਦੇ ਇੱਕ ਮੈਨੇਜਰ ਨੇ ਦੱਸਿਆ ਕਿ ਹਮਲਾਵਰ ਬੀਤੀ ਰਾਤ ਹੋਟਲ ਵਿੱਚ ਮੁਹੰਮਦ ਆਜ਼ਮ ਦੇ ਨਾਂਅ ਨਾਲ ਠਹਿਰਨ ਆਇਆ ਸੀ। ਉਸ ਨੇ ਹੱਥ ਵਿੱਚ ਪਲੇਟ ਫੜੀ ਹੋਈ ਸੀ ਤੇ ਜਦ ਉਸ ਨੂੰ ਖਾਣਾ ਪਰੋਸਿਆ ਜਾਣ ਵਾਲਾ ਸੀ, ਤਦ ਉਸ ਨੇ ਇਸ ਤਬਾਹਕੁੰਨ ਹਮਲੇ ਨੂੰ ਅੰਜਾਮ ਦਿੱਤਾ।

 

 

ਨਾਮ ਨਾ ਦੱਸਣ ਦੀ ਸ਼ਰਤ ਉੱਤੇ ਪ੍ਰਬੰਧਕ ਨੇ ਦੱਸਿਆ ਕਿ ਉੱਥੇ ਕਾਫ਼ੀ ਅਵਿਵਸਥਾ ਸੀ। ਹੋਟਲ ਦੇ ਤਾਪਰੋਬੇਨ ਰੈਸਟੋਰੈਂਟ ਵਿੱਚ ਇਹ ਬਹੁਤ ਹੀ ਰੁਝੇਵਿਆਂ ਭਰੇ ਦਿਨਾਂ ਵਿੱਚੋਂ ਇੱਕ ਸੀ; ਜਦੋਂ ਈਸਟਰ ਮੌਕੇ ਇੱਥੇ ਬਹੁਤ ਜ਼ਿਆਦਾ ਭੀੜ ਇਕੱਠੀ ਹੁੰਦੀ ਹੈ। ਪ੍ਰਬੰਧਕ ਨੇ ਦੱਸਿਆ ਕਿ ਉਸ ਵੇਲੇ ਸਵੇਰੇ ਦੇ ਅੱਠ ਵੱਜੇ ਹੋਏ ਸਨ। ਉੱਥੇ ਬਹੁਤ ਸਾਰੇ ਪਰਿਵਾਰ ਸਨ। ਉਹ ਤੁਰੰਤ ਕਤਾਰ ਵਿੱਚ ਸਭ ਤੋਂ ਅੱਗੇ ਆਇਆ ਤੇ ਉੱਥੇ ਧਮਾਕਾ ਕਰ ਦਿੱਤਾ।

 

 

ਇੱਕ ਪ੍ਰਬੰਧਕ ਦੀ ਉੱਥੇ ਮਹਿਮਾਨਾਂ ਦਾ ਸੁਆਗਤ ਕਰਦੇ ਸਮੇਂ ਮੌਤ ਹੋ ਗਈ। ਹੋਟਲ ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਸ੍ਰੀਲੰਕਾਈ ਨਾਗਰਿਕ ਸੀ ਤੇ ਉਹ ਇੱਕ ਫ਼ਰਜ਼ੀ ਪਤੇ ਉੱਤੇ ਹੋਟਲ ਵਿੱਚ ਰੁਕਿਆ ਸੀ। ਉਸ ਨੇ ਦੱਸਿਆ ਸੀ ਕਿ ਉਹ ਕਾਰੋਬਾਰ ਦੇ ਸਿਲਸਿਲੇ ਵਿੱਚ ਕੋਲੰਬੋ ਪੁੱਜਾ ਹੈ।

 

 

ਇਸ ਦੌਰਾਨ ਤਾਮਿਲ ਦੀ ਪ੍ਰਸਿੱਧ ਅਦਾਕਾਰਾ ਰਾਧਿਕਾ ਸ਼ਰਦਕੁਮਾਰ ਵੀ ਇਨ੍ਹਾਂ ਲੜੀਵਾਰ ਬੰਬ ਧਮਾਕਿਆਂ ਵਿੱਚ ਵਾਲ–ਵਾਲ ਬਚ ਗਈ ਹੈ। ਜਿਸ ਹੋਟਲ ਵਿੱਚ ਧਮਾਕਾ ਹੋਇਆ, ਉਹ ਉਸ ਹੋਟਲ ’ਚੋਂ ਕੁਝ ਸਮਾਂ ਪਹਿਲਾਂ ਹੀ ਨਿੱਕਲੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suicide Bomber Blast in Buffet Line at a Colombo Hotel