ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗ਼ਾਨਿਸਤਾਨ: ਆਤਮਘਾਤੀ ਹਮਲੇ 'ਚ 11 ਲੋਕਾਂ ਦੀ ਮੌਤ, ਇਸਲਾਮੀ ਸਟੇਟ ਨੇ ਲਈ ਜ਼ਿੰਮੇਵਾਰੀ

ਪੂਰਬੀ ਨਾਂਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ਵਿੱਚ ਇਕ ਆਤਮਘਾਤੀ ਹਮਲਾਵਰ ਅਫ਼ਗ਼ਾਨਿਸਤਾਨ ਪੁਲਿਸ ਦੇ ਇਕ ਵਾਹਨ ਕੋਲ ਗਿਆ ਅਤੇ ਆਪਣੇ ਆਪ ਨੂੰ ਉਡਾ ਲਿਆ। ਇਸ ਆਤਮਘਾਤੀ ਹਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਅਤੇ 6 ਨਾਗਰਿਕ ਵੀਰਵਾਰ ਨੂੰ ਮਾਰੇ ਗਏ।  ਸੂਬਾਈ ਸਿਹਤ ਵਿਭਾਗ ਦੇ ਅਧਿਕਾਰੀ ਸ਼ੋਇਬ ਸਾਹਕ ਨੇ ਇਹ ਜਾਣਕਾਰੀ ਦਿੱਤੀ।

 

ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ 13 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਗੰਭੀਰ ਹਨ। ਪ੍ਰਾਂਤਕ ਗਵਰਨਰ ਦੇ ਬੁਲਾਰੇ ਅਤਾਹੁੁੱਲਾਹ ਖੋਗਯਾਨੀ ਨੇ ਦੱਸਿਆ ਕਿ ਇਸ ਹਮਲਾ ਦਾ ਨਿਸ਼ਾਨਾ  ਸੁਰੱਖਿਆ ਬਲ ਸਨ ਅਤੇ ਜ਼ਖ਼ਮੀਆਂ ਵਿੱਚ ਕਈ ਪੁਲਿਸ ਮੁਲਾਜ਼ਮ ਹਨ।

 

ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ ਪਰ ਇਸਲਾਮੀ ਸਟੇਟ ਨਾਲ ਸਬੰਧਤ ਇਸਲਾਮਿਕ ਸਟੇਟ ਖੋਰਾਸਨ ਪ੍ਰੋਵਿੰਸ ਅਤੇ ਤਾਲਿਬਾਨ ਇਸ ਖੇਤਰ ਵਿੱਚ ਸਰਗਰਮ ਹਨ। ਇਹ ਇਸਲਾਮੀ ਸਟੇਟ ਦਾ ਗੜ੍ਹ ਮੰਨਿਆ ਜਾਂਦਾ ਹੈ। ਅਫ਼ਗ਼ਾਨਿਸਤਾਨ ਦੇ ਸੁਰੱਖਿਆ ਬਲਾਂ ਉੱਤੇ ਲਗਭਗ ਰੋਜ਼ਾਨਾ ਤਾਲਿਬਾਨ ਅਤੇ ਇਸਲਾਮੀ ਸਟੇਟ ਦੇ ਅਤਿਵਾਦੀ ਹਮਲੇ ਕਰਦੇ ਹਨ।

 

ਇਸ ਦੌਰਾਨ, ਅਫ਼ਗ਼ਾਨਿਸਤਾਨ ਦੀ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਰੁਕੀ ਹੋਈ ਸ਼ਾਂਤੀ ਪ੍ਰਕਿਰਿਆ ਜਾਰੀ ਰੱਖਣ ਦੀ ਸਦਭਾਵਨਾ ਨਾਲ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ 490 ਤਾਲਿਬਾਨ ਕੈਦੀਆਂ ਨੂੰ ਰਿਹਾਅ ਕੀਤਾ ਹੈ।

 

ਸਰਕਾਰੀ ਮੀਡੀਆ ਕੇਂਦਰ ਦੇ ਮੁਖੀ ਫ਼ਿਰੋਜ਼ ਬਾਸ਼ਾਰੀ ਨੇ ਏਪੀ ਨੂੰ ਦੱਸਿਆ ਕਿ ਰਿਹਾਅ ਕੀਤੇ ਗਏ ਕੈਦੀਆਂ ਜਾਂ ਤਾਂ ਬੀਮਾਰ ਹਨ ਜਾਂ ਫਿਰ ਉਨ੍ਹਾਂ ਦੀ ਸਜ਼ਾ ਦੇ ਪੂਰੇ ਹੋਣ ਵਿੱਚ ਇੱਕ ਸਾਲ ਤੋਂ ਘੱਟ ਦਾ ਸਮਾਂ ਰਹਿੰਦਾ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suicide bomber kills 9 in eastern Afghanistan Jalalabad Doubt on Islamic State