ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਇਰਾਕ `ਚ ਆਤਮਘਾਤੀ ਬੰਬ ਧਮਾਕਾ, 11 ਦੀ ਮੌਤ

ਪੱਛਮੀ ਇਰਾਕ `ਚ ਆਤਮਘਾਤੀ ਬੰਬ ਧਮਾਕਾ, 11 ਦੀ ਮੌਤ

ਪੱਛਮੀ ਇਰਾਕ ਦੇ ਅਲ ਕੈਮ ਸ਼ਹਿਰ `ਚ ਇਕ ਆਤਮਘਾਤੀ ਹਮਲਾਵਰ ਨੇ ਆਪਣੀ ਕਾਰ `ਚ ਧਮਾਕਾ ਕਰ ਦਿੱਤਾ ਜਿਸ `ਚ ਪੰਜ ਸੁਰੱਖਿਆ ਕਰਮੀਆਂ ਸਮੇਤ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ।


ਪੁਲਿਸ ਕਪਤਾਨ ਮਹਿਮੂਦ ਜਸੀਮ ਨੇ ਏਐਫਪੀ ਨੂੰ ਦੱਸਿਆ ਕਿ ਸਵੇਰੇ ਕਰੀਬ ਨੌ ਵਜੇ ਅਲ ਕੈਮ `ਚ ਇਕ ਚੈਕ ਪੋਸਟ `ਤੇ ਬੰਬ ਧਮਾਕਾ ਕੀਤਾ ਗਿਆ ਜਿਸ `ਚ 16 ਲੋਕ ਜ਼ਖਮੀ ਵੀ ਹੋ ਗਏ। ਜ਼ਖਮੀਆਂ `ਚ 11 ਨਾਗਰਿਕ ਅਤੇ ਪੰਜ ਸੁਰੱਖਿਆ ਕਰਮੀ ਵੀ ਸ਼ਾਮਲ ਹਨ।


ਬਗਦਾਦ ਤੋਂ ਕਰੀਬ 340 ਕਿਲੋਮੀਟਰ ਦੂਰ ਸੀਰੀਆਈ ਸੀਮਾ `ਤੇ ਸਥਿਤ ਅਲ ਕੈਮ ਪਿੱਛਲੇ ਸਾਲ ਨਵੰਬਰ `ਚ ਅੰਤਮੀ ਸਮੂਹ ਇਸਲਾਮਿਕ ਸਟੇਟ ਦੇ ਕਬਜ਼ੇ ਤੋਂ ਮੁਕਤ ਕਰਵਾਏ ਜਾਣ ਵਾਲੇ ਆਖਿਰੀ ਸ਼ਹਿਰਾਂ `ਚੋਂ ਇਕ ਸੀ।


ਇਸ ਦੇ ਇਕ ਮਹੀਨੇ ਬਾਅਦ ਪ੍ਰਧਾਨ ਮੰਤਰੀ ਹੈਦਲ ਅਲ ਅਬਾਦੀ ਨੇ ਜੇਹਾਦੀਆਂ `ਤੇ ਜਿੱਤ ਦਾ ਐਲਾਨ ਕੀਤਾ ਸੀ।
ਹਾਲਾਂਕਿ ਸੁਰੱਖਿਆ ਬਲ ਸਮੇਂ ਸਮੇਂ `ਤੇ ਇਸ ਇਲਾਕੇ `ਚ ਹੁਣ ਵੀ ਲੁੱਕੇ ਹੋਏ ਅੰਤਕੀਆਂ ਦੇ ਸਫਾਏ ਲਈ ਅਭਿਆਨ ਚਲਾਉਂਦੇ ਰਹੇ ਹਨ। ਇਹ ਅੰਤਕੀ ਵੀ ਇੱਥੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suicide car bomb blast in western Iraq 11 killed