ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਸਿੱਖਾਂ ਨੂੰ ਸੁਪਰੀਮ ਕੋਰਟ ਦੀ ਬਦੌਲਤ ਹੁਣ ਜਾ ਕੇ ਮਿਲਿਆ ਬੁਨਿਆਦੀ ਹੱਕ

ਪਾਕਿਸਤਾਨ ਮੁਸਲਮਾਨ ਬਹੁ ਗਿਣਤੀ ਵਾਲਾ ਦੇਸ਼ ਹੈ, ਜਿੱਥੇ ਸਿੱਖ ਘੱਟ ਗਿਣਤੀ 'ਚ ਹਨ। ਇੱਥੇ ਜਨਗਣਨਾ ਸੂਚੀ 'ਚ ਸਿੱਖ ਭਾਈਚਾਰੇ ਨੂੰ ਸ਼ਾਮਲ ਕੀਤੇ ਜਾਣ ਦੇ ਹੱਕ 'ਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਜਨਗਣਨਾ ਦੇ ਨਵੇਂ ਫਾਰਮਾਂ 'ਚ ਸਿੱਖ ਧਰਮ ਦਾ ਵੱਖਰਾ ਕਾਲਮ ਪ੍ਰਕਾਸ਼ਿਤ ਜਾਵੇਗਾ।

 

ਮੀਆਂ ਸਾਕਿਬ ਨਿਸਾਰ ਦੇ ਹੁਕਮਾਂ ਮੁਤਾਬਿਕ ਜੱਜ ਇਜਾਜਉੱਲ ਹਸਨ ਨੇ ਸਿੱਖਾਂ ਦੇ ਹੱਕ 'ਚ ਫੈਸਲਾ ਸੁਣਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਗਲੀ ਜਨਗਣਨਾ ਦੌਰਾਨ ਧਰਮ ਦੇ ਕਾਲਮ ਨੰਬਰ 6 'ਚ ਸਿੱਖ ਧਰਮ ਨੂੰ ਵੀ ਦਰਜ ਕੀਤਾ ਜਾਵੇਗਾ। ਇਸ ਫੈਸਲੇ ਨੂੰ ਸੁਣਦਿਆਂ ਹੀ ਇੱਥੇ ਰਹਿੰਦੇ ਸਿੱਖਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੇ ਭੰਗੜੇ ਪਾ ਕੇ ਇਸ ਫੈਸਲੇ ਦਾ ਭਰਵਾਂ ਸਵਾਗਤ ਕੀਤਾ। ਸਿੱਖਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਹੱਕ 'ਚ ਇਹ ਕਦਮ ਚੁੱਕਿਆ ਗਿਆ ਹੈ। ਇਸ ਤਰ੍ਹਾਂ ਪਾਕਿਸਤਾਨ 'ਚ ਰਹਿਣ ਵਾਲੇ ਸਿੱਖਾਂ ਦੀ ਗਿਣਤੀ ਬਾਰੇ ਵੀ ਸਹੀ ਜਾਣਕਾਰੀ ਮਿਲ ਸਕੇਗੀ।

 

ਦੱਸਣਯੋਗ ਹੈ ਕਿ ਪਾਕਿਸਤਾਨ ਦੀ ਮੌਜੂਦਾ ਜਨਗਣਨਾ ਸੂਚੀ 'ਚ ਸਿੱਖ ਧਰਮ ਦਾ ਵੱਖਰਾ ਕਾਲਮ ਨਹੀਂ ਬਣਾਇਆ ਗਿਆ। ਜਿਸ ਕਾਰਨ ਜਨਗਣਨਾ ਮੌਕੇ ਸਿੱਖ ਭਾਈਚਾਰੇ ਨੂੰ ਵੱਖਰੇ ਧਰਮ ਵਜੋਂ ਲਿਖਣ ਦੀ ਥਾਂ ਕਾਲਮ ਨੰਬਰ 6 'ਚ ਹੋਰਨਾਂ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ।

 

ਸਿੱਖਾਂ ਨੂੰ ਇਕ ਹੋਰ ਵੱਡੀ ਖੁਸ਼ਖਬਰੀ ਮਿਲੀ ਹੈ ਕਿ ਉਨ੍ਹਾਂ ਨੂੰ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਉਣ ਤੋਂ ਛੋਟ ਮਿਲ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court has now given the rights of Pakistani Sikhs to the fundamental rights